''ਅਮਰੀਕਾ ''ਚ ਅਫਗਾਨਿਸਤਾਨ ਤੋਂ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਲਿਆਂਦਾ ਗਿਆ ਵਾਪਸ''

09/04/2021 1:53:10 AM

ਵਾਸ਼ਿੰਗਟਨ-ਅਮਰੀਕਾ ਦੇ ਗ੍ਰਹਿ ਸੁਰੱਖਿਆ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਹਵਾਈ ਜਹਾਜ਼ ਰਾਹੀਂ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਦੇਸ਼ 'ਚ ਲਿਆਂਦਾ ਗਿਆ ਹੈ। ਅਲੇਜਾਂਦਰੋ ਮਾਯੋਰਕਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਬੇਮਿਸਾਲ ਬਚਾਅ ਮੁਹਿੰਮ 'ਚ ਵਾਪਸ ਆਉਣ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਾਯੋਰਕਾਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਮਹੀਨੇ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਤੋਂ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਦੇਸ਼ 'ਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਅਮਰੀਕਾ 'ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ

ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਲਿਆਂਦੇ ਗਏ ਹਨ ਉਨ੍ਹਾਂ 'ਚ ਕਰੀਬ ਇਕ ਚੌਥਾਈ ਅਮਰੀਕੀ ਨਾਗਰਿਕ ਜਾਂ ਸਥਾਈ ਨਿਵਾਸੀ ਹਨ। ਉਨ੍ਹਾਂ ਨੇ ਦੱਸਿਆ ਕਿ ਬਾਕੀ ਉਹ ਲੋਕ ਹਨ ਜਿਨ੍ਹਾਂ ਨੇ ਅਮਰੀਕਾ ਜਾਂ ਨਾਟੋ ਲਈ ਦੁਭਾਸ਼ੀਏ ਸਮੇਤ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਦਿੱਤੀਆਂ। ਇਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਪਰ ਉਹ ਤਾਲਿਬਾਨ ਦਾ ਨਿਸ਼ਾਨਾ ਬਣ ਸਕਦੇ ਸਨ।

ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਦੇ ਮੰਤਰੀਆਂ ਨੇ ਤਾਲਿਬਾਨ ਨਾਲ ਸੰਬੰਧਾਂ ਲਈ ਤੈਅ ਕੀਤੀਆਂ ਸ਼ਰਤਾਂ

ਮਾਯੋਰਕਾਸ ਨੇ ਦੱਸਿਆ ਕਿ ਅੰਤਿਮ ਸਮੂਹ 'ਚ ਮਹਿਲਾਵਾਂ, ਬੱਚੇ ਅਤੇ ਨਾਗਰਿਕ ਸਮਾਜ ਦੇ ਲੋਕ ਸ਼ਾਮਲ ਹਨ। ਮਾਯੋਰਕਸ ਵੀ ਜਦ ਛੋਟੇ ਸਨ ਉਸ ਵੇਲੇ ਕਿਊਬਾ ਤੋਂ ਸ਼ਰਨਾਰਥੀ ਵਜੋਂ ਆਪਣੇ ਪਰਿਵਾਰ ਨਾਲ ਅਮਰੀਕਾ ਆਏ ਸਨ। ਉਨ੍ਹਾਂ ਨੇ ਬਚਾਅ ਕੋਸ਼ਿਸ਼ ਦੇ ਬਾਰੇ 'ਚ ਮਾਣ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਥੇ ਆਏ ਲੋਕਾਂ ਦੀ ਗਿਣਤੀ 50 ਹਜ਼ਾਰ ਤੋਂ ਜ਼ਿਆਦਾ ਹੋ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News