ਲੇਬਨਾਨ 'ਚ ਯੁੱਧ ਕਾਰਨ 4 ਲੱਖ ਤੋਂ ਵੱਧ ਬੱਚੇ ਹੋਏ ਬੇਘਰ: ਸੰਯੁਕਤ ਰਾਸ਼ਟਰ

Tuesday, Oct 15, 2024 - 11:47 AM (IST)

ਲੇਬਨਾਨ 'ਚ ਯੁੱਧ ਕਾਰਨ 4 ਲੱਖ ਤੋਂ ਵੱਧ ਬੱਚੇ ਹੋਏ ਬੇਘਰ: ਸੰਯੁਕਤ ਰਾਸ਼ਟਰ

ਬੇਰੂਤ (ਏਜੰਸੀ)- ਲੇਬਨਾਨ ਵਿੱਚ ਪਿਛਲੇ 3 ਹਫ਼ਤਿਆਂ ਵਿੱਚ ਯੁੱਧ ਦੌਰਾਨ 4 ਲੱਖ ਤੋਂ ਵੱਧ ਬੱਚੇ ਬੇਘਰ ਹੋਏ ਹਨ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਇਸ ਛੋਟੇ ਜਿਹੇ ਦੇਸ਼ ਵਿੱਚ ਯੁੱਧ ਦੌਰਾਨ ਬੱਚਿਆਂ ਦੇ ਬੇਘਰ ਹੋਣ ਕਾਰਨ "ਇੱਕ ਵਿਸ਼ੇਸ਼ ਪੀੜ੍ਹੀ ਨੂੰ ਗੁਆਉਣ" ਦੇ ਖ਼ਤਰੇ ਦੀ ਚੇਤਾਵਨੀ ਦਿੱਤੀ। ਇਜ਼ਰਾਈਲ ਦਾ ਗਾਜ਼ਾ ਵਿੱਚ ਹਮਾਸ ਨਾਲ ਅਤੇ ਲੇਬਨਾਨ ਵਿੱਚ ਹਿਜ਼ਬੁੱਲਾ ਅੱਤਵਾਦੀ ਸਮੂਹ ਖ਼ਿਲਾਫ਼ ਵਿਆਪਕ ਯੁੱਧ ਜਾਰੀ ਹੈ।

 

ਇਹ ਵੀ ਪੜ੍ਹੋ: ਵੱਖਵਾਦੀ ਪੰਨੂ ਮਾਮਲਾ: ਭਾਰਤੀ ਜਾਂਚ ਕਮੇਟੀ ਅੱਜ ਜਾਵੇਗੀ ਅਮਰੀਕਾ

 

ਲੇਬਨਾਨ ਵਿੱਚ ਯੁੱਧ ਕਾਰਨ 12 ਲੱਖ ਲੋਕ ਆਪਣੇ ਘਰਾਂ ਤੋਂ ਪਲਾਇਨ ਕਰ ਗਏ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਲੋਕ ਪਿਛਲੇ ਹਫ਼ਤੇ ਦੌਰਾਨ ਬੈਰੂਤ ਅਤੇ ਉੱਤਰ ਵਿਚ ਹੋਰ ਥਾਵਾਂ 'ਤੇ ਚਲੇ ਗਏ ਹਨ। ਮਾਨਵਤਾਵਾਦੀ ਕਾਰਵਾਈ ਲਈ ਯੂਨੀਸੇਫ ਦੇ ਉਪ ਕਾਰਜਕਾਰੀ ਨਿਰਦੇਸ਼ਕ ਟੇਡ ਚੈਬੋਨ ਨੇ ਉਨ੍ਹਾਂ ਸਕੂਲਾਂ ਦਾ ਦੌਰਾ ਕੀਤਾ, ਜਿੱਥੇ ਬੇਘਰ ਪਰਿਵਾਰਾਂ ਨੇ ਪਨਾਹ ਲਈ ਹੋਈ ਹੈ। ਬੇਰੂਤ ਵਿਚ ਚੈਬੋਨ ਨੇ ਕਿਹਾ, "ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਇਹ ਯੁੱਧ 3 ਹਫ਼ਤੇ ਪੁਰਾਣਾ ਹੈ ਅਤੇ ਇਸ ਨਾਲ ਬਹੁਤ ਸਾਰੇ ਬੱਚੇ ਪ੍ਰਭਾਵਿਤ ਹੋਏ ਹਨ। ਇੱਥੇ 12 ਲੱਖ ਬੱਚੇ ਸਿੱਖਿਆ ਤੋਂ ਵਾਂਝੇ ਹਨ। ਉਨ੍ਹਾਂ ਦੇ ਪਬਲਿਕ ਸਕੂਲਾਂ ਨੂੰ ਯੁੱਧ ਨਾਲ ਨੁਕਸਾਨ ਪਹੁੰਚਿਆ ਹੈ ਜਾਂ ਉਨ੍ਹਾਂ ਨੂੰ ਪਨਾਹਗਾਹਾਂ ਵਜੋਂ ਵਰਤਿਆ ਜਾ ਰਿਹਾ ਹੈ। ਹਾਲਾਂਕਿ ਲੇਬਨਾਨ ਦੇ ਕੁਝ ਪ੍ਰਾਈਵੇਟ ਸਕੂਲ ਅਜੇ ਵੀ ਚੱਲ ਰਹੇ ਹਨ, ਪਰ ਪਬਲਿਕ ਸਕੂਲ ਪ੍ਰਣਾਲੀ ਯੁੱਧ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਇਸ ਦੇ ਨਾਲ ਹੀ ਦੇਸ਼ ਦੇ ਸਭ ਤੋਂ ਕਮਜ਼ੋਰ ਲੋਕ ਜਿਵੇਂ ਫਲਸਤੀਨੀ ਅਤੇ ਸੀਰੀਆ ਦੇ ਸ਼ਰਨਾਰਥੀ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ: ਸਹਿਯੋਗੀ ਦੇਸ਼ਾਂ ਨਾਲ ਸਾਂਝੀ ਕੀਤੀ ਗਈ ਕੈਨੇਡੀਅਨ ਨਾਗਰਿਕ ਦੇ ਕਤਲ ਸਬੰਧੀ ਜਾਣਕਾਰੀ : ਟਰੂਡੋ

ਚੈਬੋਨ ਨੇ ਕਿਹਾ. "ਮੈਂ ਚਿੰਤਤ ਹਾਂ ਕਿ ਸਾਡੇ ਇੱਥੇ ਲੱਖਾਂ ਲੇਬਨਾਨੀ, ਸੀਰੀਆਈ, ਫਲਸਤੀਨੀ ਬੱਚੇ ਹਨ, ਜਿਨ੍ਹਾਂ ਸਾਹਮਣੇ ਆਪਣੀ ਸਿੱਖਿਆ ਗੁਆਉਣ ਦਾ ਖ਼ਤਰਾ ਹੈ।" ਸਿਹਤ ਮੰਤਰਾਲਾ ਮੁਤਾਬਕ, ਲੇਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 2300 ਤੋਂ ਵੱਧ ਲੋਕ ਮਾਰੇ ਗਏ ਹਨ। ਇਨ੍ਹਾਂ ਵਿਚੋਂ ਲਗਭਗ 75 ਫ਼ੀਸਦੀ ਲੋਕ ਪਿਛਲੇ ਮਹੀਨੇ ਮਾਰੇ ਗਏ ਹਨ। ਚੈਬੋਨ ਨੇ ਕਿਹਾ ਕਿ ਪਿਛਲੇ 3 ਹਫ਼ਤਿਆਂ ਵਿੱਚ 100 ਤੋਂ ਵੱਧ ਬੱਚੇ ਮਾਰੇ ਗਏ ਹਨ ਅਤੇ 800 ਤੋਂ ਵੱਧ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਰਿਕਾਰਡ ਬਣਾਉਣ ਵਾਲੇ ਨੌਜਵਾਨ ਪਰਬਤਾਰੋਹੀ ਦਾ ਨੇਪਾਲ 'ਚ ਗਮਰਜੋਸ਼ੀ ਨਾਲ ਸਵਾਗਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News