ਆਨਲਾਈਨ ਧੋਖਾਦੇਹੀ ’ਚ ਸ਼੍ਰੀਲੰਕਾ ਦੀ ਜੇਲ੍ਹ ’ਚ ਬੰਦ ਹਨ 30 ਤੋਂ ਜ਼ਿਆਦਾ ਚੀਨੀ, ਜੂਨ ’ਚ ਹੋਵੇਗੀ ਸੁਣਵਾਈ
Friday, May 05, 2023 - 05:14 PM (IST)
ਜਲੰਧਰ (ਇੰਟ.)- ਸ਼੍ਰੀਲੰਕਾ ਨੇ ਚੀਨੀ ਨਾਗਰਿਕਾਂ ਦੇ ਇਕ ਵੱਡੇ ਨੈੱਟਵਰਕ ਦਾ ਭਾਂਡਾ ਭੰਨ੍ਹਿਆ ਹੈ, ਜੋ ਆਨਲਾਈਨ ਧੋਖਾਦੇਹੀ ਵਿਚ ਸ਼ਾਮਲ ਸੀ। ਉਨ੍ਹਾਂ ’ਤੇ ਇਸ ਤਰ੍ਹਾਂ ਦੀ ਪਹਿਲੀ ਕਾਰਵਾਈ ਵਿਚ ਲੱਖਾਂ ਠੱਗਣ ਦਾ ਦੋਸ਼ ਲਗਾਇਆ ਗਿਆ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਇੰਟਰਪੋਲ ਦੇ ਅਲਰਟ ਦੇ ਆਧਾਰ ’ਤੇ ਪਿਛਲੇ ਮਹੀਨੇ ਸ਼੍ਰੀਲੰਕਾਈ ਅਧਿਕਾਰੀਆਂ ਨੇ ਆਨਲਾਈਨ ਧੋਖਾਦੇਹੀ ਵਿਚ ਸ਼ਾਮਲ 30 ਤੋਂ ਜ਼ਿਆਦਾ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
300 ਲੱਖ ਰੁਪਏ ਦੀ ਠੱਗੀ ਦਾ ਦੋਸ਼
ਦੋਸ਼ੀ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਲੋਕਾਂ ਨੂੰ ਠੱਗਣ ਤੋਂ ਬਾਅਦ ਸੈਰ-ਸਪਾਟਾ ਵੀਜ਼ੇ ’ਤੇ ਸ਼੍ਰੀਲੰਕਾ ਪਹੁੰਚੇ ਸਨ। ਗ੍ਰਿਫ਼ਤਾਰੀਆਂ ਲੰਕਾ ਦੇ ਪੱਛਮੀ ਸੂਬੇ ਤੋਂ ਕੀਤੀਆਂ ਗਈਆਂ ਹਨ। ਇਸ ਸਮੂਹ ’ਤੇ ਦੁਨੀਆ ਭਰ ਤੋਂ 300 ਲੱਖ ਰੁਪਏ ਦੀ ਠੱਗੀ ਦਾ ਦੋਸ਼ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਸਮੂਹ ਤੋਂ ਕਈ ਲੈਪਟਾਪ ਅਤੇ ਸੈੱਲ ਫੋਨ ਬਰਾਮਦ ਕੀਤੇ ਗਏ ਹਨ। ਅੱਗੇ ਦੀ ਜਾਂਚ ਜਾਰੀ ਹੈ ਅਤੇ ਇਕ ਅਦਾਲਤ ਜੂਨ ਵਿਚ ਮਾਮਲੇ ਦੀ ਸੁਣਵਾਈ ਕਰੇਗੀ।
ਇਹ ਵੀ ਪੜ੍ਹੋ :ਜਲੰਧਰ ਵਿਖੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਚੰਦਨ ਗਰੇਵਾਲ 'ਆਪ' 'ਚ ਹੋਏ ਸ਼ਾਮਲ
ਕੋਵਿਡ-19 ਮਹਾਮਾਰੀ ਕਾਰਨ ਵਧਿਆ ਅਪਰਾਧ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਵਪਾਰ ਦੀ ਆੜ ਵਿਚ ਚੀਨ ਅਪਰਾਧਿਕ ਸਿੰਡੀਕੇਟ ਸਥਾਨਕ ਇਨਫੋਰਮੈਂਟ ਲਾਅ ਏਜੰਸੀਆਂ ਲਈ ਸਿਰਦਰਦ ਪੈਦਾ ਕਰਦੇ ਹੋਏ ਸਰਹੱਦਾਂ ਦੇ ਪਾਰ ਵਧ ਰਹੇ ਹਨ। ਕਈ ਚੀਨੀ ਸਿੰਡੀਕੇਟ ਕੰਬੋਡੀਆ ਅਤੇ ਥਾਈਲੈਂਡ ਵਿਚਾਲੇ ਸਰਹੱਦ ’ਤੇ ਕੰਮ ਕਰਦੇ ਹਨ। ਸਿੰਡੀਕੇਟ ਨੇ ਕੋਵਿਡ-19 ਮਹਾਮਾਰੀ ਕਾਰਨ ਇਹ ਨੈੱਟਵਰਕ ਤਿਆਰ ਕੀਤਾ ਹੈ, ਜਿਸਨੇ ਕਈ ਨੌਜਵਾਨਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ। ਕੋਲੰਬੋ ਦੇ ਸੀਨੀਅਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਈਲੈਂਡ ਰਾਸ਼ਟਰ ਵਿਚ ਚੀਨੀ ਨਾਗਰਿਕਾਂ ਦੀ ਆਮਦ ਹੋ ਸਕਦੀ ਹੈ ਅਤੇ ਚੀਨੀ ਨਾਗਰਿਕਾਂ ਨਾਲ ਧੋਖਾਦੇਹੀ ਦੀ ਸੰਭਾਵਨਾ ਵਧ ਸਕਦੀ ਹੈ।
ਚੀਨੀ ਸਰਗਰਮੀਆਂ ਭਾਰਤ ਲਈ ਵੀ ਪ੍ਰੇਸ਼ਾਨੀ
ਸ਼੍ਰੀਲੰਕਾ ਹਿੰਦ ਮਹਾਸਾਗਰ ਖੇਤਰ ਵਿਚ ਚੀਨ ਦੀ ਇੱਛਾਵਾਂ ਲਈ ਅਹਿਮ ਹੈ ਅਤੇ ਆਈਲੈਂਡ ਰਾਸ਼ਟਰ ਵਿਚ ਚੀਨੀ ਸਰਗਰਮੀਆਂ ਵਿਚ ਕਿਸੇ ਵੀ ਵਾਧੇ ’ਤੇ ਭਾਰਤ ਵਲੋਂ ਬਰੀਕੀ ਨਾਲ ਨਜ਼ਰ ਰੱਖੀ ਜਾਂਦੀ ਹੈ। ਜਦਕਿ ਇਹ ਚੀਨੀ ਨੈੱਟਵਰਕ ਸ਼੍ਰੀਲੰਕਾ ਵਿਚ ਭਾਰਤੀ ਸੰਸਥਾਨ ਲਈ ਸਿਰਦਰਦ ਪੈਦਾ ਕਰਨ ਵਾਲਾ ਹੈ। ਅਜਿਹੇ ਨੈੱਟਵਰਕ ਨੇਪਾਲ ਅਤੇ ਮਿਆਂਮਾਰ ਅਤੇ ਕੰਬੋਡੀਆ ਸਮੇਤ ਦੱਖਣੀ ਪੂਰਬ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਮੌਜੂਦ ਹਨ। ਪਿਛਲੇ ਤਿੰਨ ਸਾਲਾਂ ਵਿਚ ਚੀਨੀਆਂ ਵੱਲੋਂ ਚਲਾਏ ਜਾ ਰਹੇ ਸ਼ੱਕੀ ਵਪਾਰ ਮਾਡਲ ਅਤੇ ਐਪਸ ਨੂੰ ਭਾਰਤ ਵਿਚ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਘਟਨਾ ਦੀਆਂ ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ