ਬ੍ਰਿਟੇਨ ''ਚ ਤਿੰਨ ਹਫਤਿਆਂ ''ਚ ਕੋਵਿਡ-19 ਟੀਕੇ ਦੀਆਂ 20 ਲੱਖ ਤੋਂ ਜ਼ਿਆਦਾ ਦਿੱਤੀਆਂ ਗਈਆਂ ਖੁਰਾਕਾਂ
Saturday, Oct 09, 2021 - 08:16 PM (IST)
ਲੰਡਨ-ਬ੍ਰਿਟੇਨ ਦੀ ਸਿਹਤ ਸੇਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਤਿੰਨ ਹਫਤਿਆਂ 'ਚ ਕੋਵਿਡ-19 ਟੀਕੇ ਦੀਆਂ 20 ਲੱਖ ਤੋਂ ਜ਼ਿਆਦਾ ਬੂਸਟਰ ਖੁਰਾਕਾਂ ਦਿੱਤੀਆਂ ਗਈਆਂ ਹਨ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਕਿਹਾ ਕਿ ਸਰਦੀ ਦੇ ਮੌਸਮ ਤੋਂ ਪਹਿਲਾਂ ਜ਼ਿਆਦਾ ਜ਼ੋਖਮ ਵਾਲੇ ਲੋਕ ਬੂਸਟਰ ਖੁਰਾਕ ਲੈਣ ਅੱਗੇ ਆਏ ਹਨ ਅਤੇ ਹੁਣ ਤੱਕ ਕੁੱਲ 20 ਲੱਖ 80 ਹਜ਼ਾਰ ਲੋਕਾਂ ਨੂੰ ਖੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਨੂੰ ਕਾਬੂ 'ਚ ਕਰਨ ਲਈ ਅਮਰੀਕਾ ਨਾਲ ਮਿਲ ਕੇ ਨਹੀਂ ਕਰਾਂਗੇ ਕੰਮ : ਤਾਲਿਬਾਨ
ਮੌਜੂਦਾ ਸਮੇਂ 'ਚ ਇੰਗਲੈਂਡ 'ਚ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਸਿਹਤ ਕਰਮਚਾਰੀਆਂ, ਬੀਮਾਰੀ ਤੋਂ ਪੀੜਤ ਅਤੇ 50 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਵਰਗੇ ਸਮੇਤ ਕਰੀਬ 40 ਲੱਖ ਲੋਕ ਬੂਸਟਰ ਖੁਰਾਕ ਲੈਣ ਦੇ ਯੋਗ ਹਨ। ਐੱਨ.ਐੱਚ.ਐੱਸ. ਇੰਗਲੈਂਡ ਦੇ ਮੁੱਖ ਨਰਸਿੰਗ ਅਧਿਕਾਰੀ ਰੂਥ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਬੂਸਟਰ ਮੁਹਿੰਮ ਦੇ ਤਿੰਨ ਹਫਤਿਆਂ ਦੇ ਅੰਦਰ 20 ਲੱਖ ਤੋਂ ਜ਼ਿਆਦਾ ਲੋਕ ਟੀਕੇ ਦੀ ਬੂਸਟਰ ਖੁਰਾਕ ਲੈਣ ਲਈ ਅੱਗੇ ਆਏ ਹਨ। ਐੱਨ.ਐੱਚ.ਐੱਸ. ਨੇ 16 ਸਤੰਬਰ ਨੂੰ ਬੂਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਨੇ 40 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਹ ਖੁਰਾਕ ਲੈਣ ਲਈ ਸੰਦੇਸ਼ ਭੇਜਿਆ ਸੀ।
ਇਹ ਵੀ ਪੜ੍ਹੋ : ਯੂ.ਕੇ. : ਗ੍ਰਹਿ ਦਫਤਰ ਨੇ ਚੈਨਲ ਪਾਰ ਕਰਕੇ ਆਏ ਪ੍ਰਵਾਸੀਆਂ ਲਈ ਪਿੱਜ਼ੇ 'ਤੇ ਖਰਚੇ ਹਜ਼ਾਰਾਂ ਪੌਂਡ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।