100 ਤੋਂ ਜ਼ਿਆਦਾ ਲੋਕਾਂ ਦਾ ਸਿਰ ਕਲਮ ਕਰਨ ਵਾਲਾ ਅੱਤਵਾਦੀ ਸੀਰੀਆ ’ਚ ਗਿ੍ਰਫਤਾਰ
Sunday, Sep 01, 2019 - 11:54 PM (IST)

ਬ੍ਰਸੈਲਸ - ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦੇ ਇਕ ਅੱਤਵਾਦੀ ਨੂੰ ਸੀਰੀਆ ’ਚ ਗਿ੍ਰਫਤਾਰ ਕੀਤਾ ਗਿਆ ਹੈ। ਉਸ ’ਤੇ ਸ਼ੱਕ ਹੈ ਕਿ ਉਸ ਨੇ ਰੱਕਾ ’ਚ 100 ਤੋਂ ਜ਼ਿਆਦਾ ਲੋਕਾਂ ਦਾ ਸਿਰ ਕਲਮ ਕਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਪੈਰਿਸ ਅਤੇ ਬ੍ਰਸੈਲਸ ’ਚ ਕੀਤੇ ਗਏ ਅੱਤਵਾਦੀ ਹਮਲਿਆਂ ’ਚ ਵੀ ਉਸ ਦਾ ਸੰਭਾਵਿਤ ਹੱਥ ਹੋ ਸਕਦਾ ਹੈ। ਇਹ ਜਾਣਕਾਰੀ ਕੁਰਦਿਸ਼ ਅਗਵਾਈ ਵਾਲੀ ਡੈਮੋਕ੍ਰੇਟਿਕ ਫੋਰਸੇਸ ਨੇ ਦਿੱਤੀ।
ਐੱਸ. ਡੀ. ਐੱਫ. ਦੇ ਬੁਲਾਰੇ ਮੁਸਤੇਫਾ ਬਾਲੀ ਨੇ ਟਵਿੱਟਰ ’ਤੇ ਜਾਣਕਾਰੀ ਦਿੱਤੀ ਕਿ ਬੈਲਜ਼ੀਅਮ ਮੂਲ ਦੇ ਅਨੌਅਰ ਹਾਡੋਚੀ ਨੂੰ ਇਰਾਕੀ ਸਰਹੱਦ ਤੋਂ ਕਰੀਬ 100 ਕਿ. ਮੀ. ਦੂਰ ਪੂਰਬੀ ਡੇਰ ਏਜ਼ੋਰ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਬਾਲੀ ਨੇ ਬੈਲਜ਼ੀਅਮ ਮੀਡੀਆ ਦੀਆਂ ਉਨ੍ਹਾਂ ਖਬਰਾਂ ਦੀ ਵੀ ਪੁਸ਼ਟੀ ਕੀਤੀ, ਜਿਸ ’ਚ ਆਖਿਆ ਗਿਆ ਹੈ ਕਿ ਉਸ ਨੂੰ ਮਾਰਚ ’ਚ ਫੜਿਆ ਗਿਆ ਸੀ। ਹਾਡੋਚੀ ਨੂੰ ਐੱਸ. ਡੀ. ਐੱਫ. ਨੇ ਫੜਿਆ ਸੀ, ਜਿਸ ’ਚ ਕੁਰਦ ਪੀਪਲਜ਼ ਪ੍ਰੋਟੈਕਸ਼ਨ ਯੂਨੀਟਸ (ਵਾਈ. ਪੀ. ਜੀ.) ਦੀ ਹਕੂਮਤ ਹੈ। ਇਸ ਸਮੂਹ ਨੂੰ ਤੁਰਕੀ ਅੱਤਵਾਦੀ ਮੰਨਦਾ ਹੈ। ਬੈਲਜ਼ੀਅਮ ਮੀਡੀਆ ਰਿਪੋਰਟਸ ਮੁਤਾਬਕ, ਸੀਰੀਆ ’ਚ ਆਈ. ਐੱਸ. ਦੇ ਗੜ੍ਹ ਰਹੇ ਰੱਕਾ ਦੇ ਬਾਜ਼ਾਰ ਸਥਾਨ ’ਚ ਹਾਡੋਚੀ ਨੇ 100 ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕੀਤੀ ਸੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਲਜ਼ੀਅਮ ਦੇ ਸਰਕਾਰੀ ਵਕੀਲ ਦੇ ਕਾਰਜਕਾਲ ਨੇ 22 ਮਾਰਚ 2016 ਨੂੰ ਬ੍ਰਸੈਲਸ ’ਚ ਹੋਏ ਆਤਮਘਾਤੀ ਬੰਬ ਧਮਾਕੇ ਦੇ ਮਾਮਲੇ ’ਚ ਉਸ ਅੱਤਵਾਦੀ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਸੀ। ਆਈ. ਐੱਸ. ਆਈ. ਐੱਸ. ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ’ਚ 32 ਲੋਕਾਂ ਦੀ ਮੌਤ ਹੋ ਗਈ ਸੀ। 13 ਨਵੰਬਰ 2015 ’ਚ ਪੈਰਿਸ ਹਮਲਾ ਕਰਨ ਲਈ ਜ਼ਿੰਮੇਵਾਰ ਫ੍ਰੈਂਕੋ-ਬੈਲਜ਼ੀਅਮ ਸੇਲ ਨੇ ਹੀ ਬੈਲਜ਼ੀਅਮ ’ਚ ਵੀ ਧਮਾਕੇ ਕੀਤੇ ਸਨ। ਦੱਸ ਦਈਏ ਕਿ ਪੈਰਿਸ ’ਚ ਹੋਏ ਅੱਤਵਾਦੀ ਹਮਲੇ ’ਚ 130 ਲੋਕਾਂ ਦੀ ਮੌਤ ਹੋ ਗਈ ਸੀ।