ਫਲੋਰਿਡਾ 'ਚ ਸਕੂਲ ਡਿਸਟ੍ਰਿਕਟ ਦੇ 10,000 ਤੋਂ ਵੱਧ ਵਿਦਿਆਰਥੀ ਹੋਏ ਇਕਾਂਤਵਾਸ

Thursday, Aug 19, 2021 - 11:26 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਫਲੋਰਿਡਾ 'ਚ ਇੱਕ ਸਕੂਲੀ ਡਿਸਟ੍ਰਿਕਟ ਦੇ 10,000 ਤੋ ਜ਼ਿਆਦਾ ਬੱਚੇ ਕੋਰੋਨਾ ਵਾਇਰਸ ਕਾਰਨ ਇਕਾਂਤਵਾਸ ਹੋਏ ਹਨ। ਸਕੂਲੀ ਬੱਚਿਆਂ 'ਤੇ ਕੋਰੋਨਾ ਦਾ ਇਹ ਪ੍ਰਕੋਪ ਫਲੋਰਿਡਾ ਦੇ ਹਿਲਸਬਰੋ ਕਾਉਂਟੀ ਪਬਲਿਕ ਸਕੂਲ ਡਿਸਟ੍ਰਿਕਟ ਦੇ 10,000 ਤੋਂ ਵੱਧ ਵਿਦਿਆਰਥੀ ਤੇ ਸਟਾਫ ਨਾਲ ਸਬੰਧਿਤ ਹੈ, ਜਿਹਨਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਹਿਲਸਬਰੋ ਅਮਰੀਕਾ ਦਾ 7ਵਾਂ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈ, ਜਿਸ 'ਚ 213,000 ਤੋਂ ਵੱਧ ਵਿਦਿਆਰਥੀ ਹਨ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ


ਇਸ ਡਿਸਟ੍ਰਿਕਟ ਦੇ ਬੁੱਧਵਾਰ ਤੱਕ ਤਕਰੀ 10,384 ਵਿਦਿਆਰਥੀ ਅਤੇ 338 ਸਟਾਫ ਮੈਂਬਰਾਂ ਇਕਾਂਤਵਾਸ ਹੋਏ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਕੁੱਲ ਮਿਲਾ ਕੇ ਵਿਦਿਆਰਥੀਆਂ ਤੇ ਸਟਾਫ 'ਚ 1,805 ਕੋਵਿਡ -19 ਕੇਸ ਪਾਏ ਗਏ ਸਨ। ਇਸ ਸਕੂਲ ਡਿਸਟ੍ਰਿਕਟ ਵੱਲੋਂ ਇਸ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਬੁੱਧਵਾਰ ਨੂੰ ਐਮਰਜੈਂਸੀ ਸਕੂਲ ਬੋਰਡ ਦੀ ਬੈਠਕ ਵੀ ਕੀਤੀ ਗਈ । ਇਸ ਬੈਠਕ 'ਚ ਸ਼ਾਮਲ ਲੋਕਾਂ ਨੇ ਮਾਸਕ ਆਦੇਸ਼ ਦੇ ਵਿਰੁੱਧ ਤੇ ਹਿਤ 'ਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਨੇ ਘੱਟੋ ਘੱਟ 30 ਦਿਨਾਂ ਲਈ ਮਾਸਕ ਪਹਿਨਣ ਲਈ ਵੋਟ ਦਿੱਤੀ ਪਰ ਮਾਪੇ ਆਪਣੇ ਬੱਚਿਆਂ ਨੂੰ ਡਾਕਟਰੀ ਛੋਟ ਦੇ ਇੱਕ ਨੋਟ ਨਾਲ ਬਿਨਾਂ ਮਾਸਕ ਦੇ ਸਕੂਲ ਭੇਜਣ ਦੇ ਯੋਗ ਹੋਣਗੇ। ਇਸਦੇ ਇਲਾਵਾ ਜ਼ਿਲ੍ਹਾ ਅਧਿਕਾਰੀਆਂ ਅਨੁਸਾਰ ਹਰੇਕ ਕਲਾਸਰੂਮ ਲਈ ਨਿੱਜੀ ਸੁਰੱਖਿਆ ਉਪਕਰਣ ਅਤੇ ਸੈਨੀਟੇਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ। ਇਸਦੇ ਨਾਲ ਹੀ ਹਰੇਕ ਸਕੂਲ 'ਚ ਏਅਰ ਫਿਲਟਰ ਵੀ ਲਗਾਏ ਗਏ ਹਨ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News