102 ਦਿਨਾਂ ਬਾਅਦ ਇਟਲੀ ''ਚ 24 ਘੰਟਿਆਂ ''ਚ ਸਾਹਮਣੇ ਆਏ ਕੋਰੋਨਾ ਦੇ 1 ਹਜ਼ਾਰ ਤੋਂ ਜ਼ਿਆਦਾ ਮਾਮਲੇ

Sunday, Aug 23, 2020 - 03:50 AM (IST)

102 ਦਿਨਾਂ ਬਾਅਦ ਇਟਲੀ ''ਚ 24 ਘੰਟਿਆਂ ''ਚ ਸਾਹਮਣੇ ਆਏ ਕੋਰੋਨਾ ਦੇ 1 ਹਜ਼ਾਰ ਤੋਂ ਜ਼ਿਆਦਾ ਮਾਮਲੇ

ਰੋਮ - ਦੁਨੀਆ ਭਰ ਵਿਚ ਕੋਰੋਨਾਵਾਇਰਸ ਲਾਗ ਦੇ ਹੁਣ ਤੱਕ 2.32 ਕਰੋੜ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 1.58 ਕਰੋੜ ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 8 ਲੱਖ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਇਟਲੀ ਵਿਚ ਸ਼ਨੀਵਾਰ ਨੂੰ 1071 ਨਵੇਂ ਮਾਮਲੇ ਸਾਹਮਣੇ ਆਏ ਹਨ। 12 ਮਈ ਤੋਂ ਬਾਅਦ (102 ਦਿਨ ਬਾਅਦ) ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। 12 ਮਈ ਨੂੰ 1402 ਕੇਸ ਮਿਲੇ ਸਨ। ਉਥੇ ਬੀਤੇ 24 ਘੰਟਿਆਂ ਵਿਚ 3 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਲਾਗ ਦੇ ਅੰਕੜੇ 2 ਲੱਖ 58 ਹਜ਼ਾਰ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਦਕਿ 35,430 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ 12 ਮਈ ਤੋਂ ਬਾਅਦ ਇਸ ਤਰ੍ਹਾਂ ਜ਼ਿਆਦਾ ਗਿਣਤੀ ਵਿਚ ਕੋਰੋਨਾ ਦੇ ਮਾਮਲਿਆਂ ਸਾਹਮਣੇ ਆਉਣ ਨੂੰ ਮਾਹਿਰ ਅਤੇ ਲੋਕ ਇਸ ਨੂੰ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਰੂਪ ਵਿਚ ਵੀ ਦੇਖ ਰਹੇ ਹਨ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਇਟਲੀ ਅਤੇ ਸਪੇਨ 'ਤੇ ਆਪਣਾ ਪ੍ਰਭਾਵ ਦਿਖਾਇਆ ਸੀ ਜਿਥੇ ਮਾਰਚ ਤੋਂ ਲੈ ਕੇ ਮਈ ਤੱਕ ਕੋਰੋਨਾ ਦੇ ਮਾਮਲੇ ਵੱਡੀ ਗਿਣਤੀ ਵਿਚ ਦਰਜ ਕੀਤੇ ਗਏ ਸਨ ਅਤੇ ਰੁਜ਼ਾਨਾ 1000 ਤੋਂ ਜ਼ਿਆਦਾ ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਸੀ ਪਰ ਇਟਲੀ ਦੀ ਸਰਕਾਰ ਵੱਲੋਂ ਐਮਰਜੰਸੀ ਐਲਾਨ ਕੀਤੀ ਗਈ ਸੀ ਅਤੇ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਾਈ ਗਈ ਸੀ। ਇਟਲੀ ਨੂੰ ਐਮਰਜੰਸੀ ਲਾਉਣ ਦਾ ਫਾਇਦਾ ਵੀ ਕਾਫੀ ਹੋਇਆ ਪਰ ਹੌਲੀ-ਹੌਲੀ ਜਦੋਂ ਮੁੜ ਐਮਰਜੰਸੀ ਵਿਚ ਢਿੱਲ ਦਿੱਤੀ ਜਾਣ ਲੱਗੀ ਤਾਂ ਮਾਮਲੇ ਫਿਰ ਵੱਧਣੇ ਸ਼ੁਰੂ ਹੋ ਗਏ।

ਹੈਲਥ ਡਿਪਾਰਟਮੈਂਟ ਅਲਰਟ 'ਤੇ
ਇਟਲੀ ਵਿਚ ਸਰਕਾਰ ਨੇ ਹੈਲਥ ਮਿਨਸਟਰੀ ਨੂੰ ਅਲਰਟ 'ਤੇ ਰਹਿਣ ਨੂੰ ਕਿਹਾ ਹੈ। ਇਥੇ ਮਈ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਕੇਸ ਦਰਜ ਹੋਏ। ਸ਼ੁੱਕਰਵਾਰ ਨੂੰ ਕੁਲ 947 ਮਾਮਲੇ ਸਾਹਮਣੇ ਆਏ। ਇਹ 14 ਮਈ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ। ਸਰਕਾਰ ਨੇ ਕਿਹਾ ਕਿ ਉਹ ਇਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਇਹ ਪਤਾ ਲਗਾਇਆ ਜਾਵੇਗਾ ਕਿ ਕੋਈ ਕਲਸਟਰ ਤਾਂ ਨਹੀਂ ਰਿਹਾ। ਦੂਜੇ ਪਾਸੇ, ਸ਼ਨੀਵਾਰ ਸ਼ਾਮ ਇਨਾਂ ਮਾਮਲਿਆਂ ਦੀ ਸਮੀਖਿਆ ਕੀਤੀ ਜਾਣ ਦੀ ਵੀ ਤਿਆਰੀ ਹੈ। ਇਸ ਤੋਂ ਬਾਅਦ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ।


author

Khushdeep Jassi

Content Editor

Related News