ਅਮਰੀਕਾ : ਕੋਲੋਰਾਡੋ ਦੇ ਜੰਗਲ ਦੀ ਅੱਗ ਨਾਲ 51 ਕਰੋੜ ਡਾਲਰ ਤੋਂ ਵੱਧ ਦਾ ਨੁਕਸਾਨ

Friday, Jan 07, 2022 - 09:46 AM (IST)

ਅਮਰੀਕਾ : ਕੋਲੋਰਾਡੋ ਦੇ ਜੰਗਲ ਦੀ ਅੱਗ ਨਾਲ 51 ਕਰੋੜ ਡਾਲਰ ਤੋਂ ਵੱਧ ਦਾ ਨੁਕਸਾਨ

ਬੋਲਡਰ (ਏ.ਪੀ.): ਅਮਰੀਕਾ ਦੇ ਕੋਲੋਰਾਡੋ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਜੰਗਲ ਵਿਚ ਲੱਗੀ ਅੱਗ ਕਾਰਨ 51.3 ਕਰੋੜ ਡਾਲਰ ਦਾ ਨੁਕਸਾਨ ਹੋਇਆ ਅਤੇ 1,084 ਘਰ ਅਤੇ ਅਦਾਰੇ ਨੁਕਸਾਨੇ ਗਏ। ਜੰਗਲੀ ਖੇਤਰ ਵਿੱਚ 30 ਦਸੰਬਰ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਦਾ ਇਹ ਪਹਿਲਾ ਮੁਲਾਂਕਣ ਹੈ। ਸੂਬੇ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵਿਨਾਸ਼ਕਾਰੀ ਜੰਗਲ ਦੀ ਅੱਗ ਹੈ। 

ਪੜ੍ਹੋ ਇਹ ਅਹਿਮ ਖਬਰ -ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਇਕ ਮਹੀਨੇ 'ਚ ਦੋ ਵਾਰ ਜਿੱਤੀ 'ਲਾਟਰੀ'

ਅਧਿਕਾਰੀਆਂ ਨੇ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਘੱਟੋ-ਘੱਟ 991 ਘਰਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਦੋ ਲੋਕ ਲਾਪਤਾ ਹਨ, ਹਾਲਾਂਕਿ ਅਧਿਕਾਰੀਆਂ ਨੂੰ ਇੱਕ ਥਾਂ 'ਤੇ ਲਾਸ਼ਾਂ ਮਿਲੀਆਂ ਹਨ। ਜਾਂਚਕਰਤਾ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਅੱਗ ਕਿਸ ਕਾਰਨ ਲੱਗੀ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੱਗ ਦੀਆਂ ਅਜਿਹੀਆਂ ਹੋਰ ਘਟਨਾਵਾਂ ਵਾਪਰ ਸਕਦੀਆਂ ਹਨ, ਕਿਉਂਕਿ ਜਲਵਾਯੂ ਪਰਿਵਰਤਨ ਕਾਰਨ ਧਰਤੀ ਦਾ ਤਾਪਮਾਨ ਵਧਿਆ ਹੈ ਅਤੇ ਅੱਗ ਲੱਗਣ ਦੇ ਖਤਰੇ ਵਾਲੇ ਖੇਤਰਾਂ ਦੀ ਗਿਣਤੀ ਵਧੀ ਹੈ। ਬੋਲਡਰ ਕਾਉਂਟੀ ਦੇ 90 ਪ੍ਰਤੀਸ਼ਤ ਤੋਂ ਵੱਧ ਇਲਾਕੇ ਵਿਚ ਗੰਭੀਰ ਸੋਕਾ ਪਿਆ ਹੈ ਅਤੇ  ਗਰਮੀਆਂ ਦੇ ਅੱਧ ਤੋਂ ਬਾਅਦ ਇੱਥੇ ਮੀਂਹ ਨਹੀਂ ਪਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News