ਸਾਵਧਾਨ! ਕੈਨੇਡਾ ''ਚ ਭਾਰਤੀਆਂ ਵੱਲੋਂ ਇਸਤੇਮਾਲ ਕੀਤੇ ਜਾਂਦੇ ਆਟੇ ''ਚ ਹਨ ਖਤਰਨਾਕ ਬੈਕਟੀਰੀਆਂ

05/28/2017 1:18:28 PM

ਮਾਂਟਰੀਅਲ— ਕੈਨੇਡਾ ਦੀ ਫੂਡ ਜਾਂਚ ਏਜੰਸੀ ਨੇ ਆਟੇ ਵਿਚ ਈ. ਕੋਲੀ ਵਾਇਰਸ ਦੇ ਬੈਕਟੀਰੀਆ ਮਿਲਣ ਤੋਂ ਬਾਅਦ ਕਈ ਉਤਪਾਦਨਾਂ ਨੂੰ ਵਾਪਸ ਮੰਗਵਾ ਲਿਆ ਹੈ। ਫੂਡ ਜਾਂਚ ਏਜੰਸੀ ਨੇ ਕਿਹਾ ਹੈ ਕਿ ਕੱਚੇ ਆਟੇ ਨੂੰ ਟੇਸਟ ਕਰਨਾ ਸਹੀ ਨਹੀਂ ਹੈ। ਉਸ ਵਿਚ ਖਤਰਨਾਕ ਬੈਕਟੀਰੀਆ ਹੋ ਸਕਦੇ ਹਨ। ਵਾਪਸ ਮੰਗਵਾਏ ਗਏ ਤਾਜ਼ਾ ਉਤਪਾਦਨਾਂ ਵਿਚ ਡੁਰੁਮ ਆਟਾ, ਸੂਜੀ ਆਟਾ ਸ਼ਾਮਲ ਹੈ। ਇਹ ਆਟਾ ਖਾਸ ਤੌਰ 'ਤੇ ਭਾਰਤੀਆਂ ਅਤੇ ਪਾਕਿਸਤਾਨੀਆਂ ਵੱਲੋਂ ਵਰਤਿਆ ਜਾਂਦਾ ਹੈ। ਦੇਖਣ ਅਤੇ ਸੁੰਘਣ ਵਿਚ ਇਸ ਆਟੇ ਵਿਚ ਕੋਈ ਖਰਾਬੀ ਨਹੀਂ ਲੱਗਦੀ ਪਰ ਇਸ ਖਾਣ ਨਾਲ ਉਲਟੀ ਆਉਣ, ਚੱਕਰ ਆਉਣ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਜਿਨ੍ਹਾਂ ਕੰਪਨੀਆਂ ਦੇ ਆਟਿਆਂ ਵਿਚ ਸਮੱਸਿਆ ਪਾਈ ਜਾ ਰਹੀ ਹੈ, ਉਨ੍ਹਾਂ ਵਿਚ ਕ੍ਰੀਏਟਿਵ ਬੇਕਰ ਕੰਪਨੀ ਦਾ ਆਟਾ, ਬਰੋਡੀ ਕੰਪਨੀ ਦਾ ਕੇਕ ਅਤੇ ਪੈਸਟ੍ਰੀਜ਼ ਬਣਾਉਣ ਲਈ ਇਸਤੇਮਾਲ ਕੀਤਾ ਜਾਣ ਵਾਲਾ ਆਟਾ, ਗੋਲਡਨ ਟੈਂਪ ਆਟਾ (ਡੁਰੁਮ ਆਟਾ, ਸੂਜੀ ਆਟਾ, ਕਣਕ ਦਾ ਆਟਾ), ਪਿਓਰਿਟੀ ਆਟਾਵ, ਰੋਬਿਨ ਹੁੱਡ ਆਟਾ ਤੇ ਆਟੇ ਦੇ ਉਤਪਾਦਨ ਸ਼ਾਮਲ ਹਨ।  


Kulvinder Mahi

News Editor

Related News