ਮੋਂਟੇਨੇਗ੍ਰੋ ''ਚ ਵਿਰੋਧੀ ਸੰਸਦ ਮੈਂਬਰਾਂ ਨੇ ਭੁੱਖ ਹੜਤਾਲ ਕਰਨ ਦੀ ਕੀਤੀ ਘੋਸ਼ਣਾ
Saturday, Dec 28, 2019 - 10:41 AM (IST)

ਪੋਡਗੋਰਿਕਾ— ਮੋਂਟੇਨੇਗ੍ਰੋ 'ਚ ਹਿਰਾਸਤ 'ਚ ਲਏ ਗਏ ਡੈਮੋਕ੍ਰੇੇਟਿਕ ਫਰੰਟ ਦੇ ਸੰਸਦ ਮੈਂਬਰਾਂ ਨੇ ਭੁੱਖ ਹੜਤਾਲ ਕਰਨ ਦੀ ਘੋਸ਼ਣਾ ਕੀਤੀ ਹੈ। ਡੈਮੋਕ੍ਰੇਟਿਕ ਫਰੰਟ ਦੇ ਉੱਚ ਮੈਂਬਰ ਸਲਾਵੇਨ ਰਡੂਲੋਵਿਕ ਦੇਰ ਸ਼ੁੱਕਰਵਾਰ ਨੂੰ ਕਿਹਾ,''ਮੈਨਡ੍ਰਿਕ ਅਤੇ ਜੋਗੋਵਿਕ ਨੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਆਫ ਸੋਸ਼ਲਿਸਟ ਵਲੋਂ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਬੰਦ ਨਾ ਕਰਨ ਤਕ ਭੁੱਖ ਹੜਤਾਲ ਕਰਨ ਦੀ ਘੋਸ਼ਣਾ ਕੀਤੀ ਹੈ।''
ਜ਼ਿਕਰਯੋਗ ਹੈ ਕਿ ਮੋਂਟੇਨੇਗ੍ਰੋ ਦੀ ਸੰਸਦ ਨੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਵਲੋਂ ਪੇਸ਼ ਕੀਤੇ ਗਏ ਵਿਵਾਦਤ ਧਾਰਮਿਕ ਬਿੱਲ ਨੂੰ ਸ਼ੁੱਕਰਵਾਰ ਨੂੰ ਸਵਿਕਾਰ ਕਰ ਲਿਆ ਸੀ, ਜਿਸ 'ਚ ਧਾਰਮਿਕ ਸਥਾਨਾਂ ਨੂੰ ਸਰਕਾਰੀ ਸੰਪੱਤੀ ਘੋਸ਼ਤ ਕਰਨ ਦਾ ਪ੍ਰਬੰਧ ਹੈ। ਇਸ ਬਿੱਲ 'ਤੇ ਬਹਿਸ ਦੌਰਾਨ ਸੰਸਦ 'ਚ ਡੈਮੋਕ੍ਰੇਟਿਕ ਫਰੰਟ ਅਤੇ ਡੈਮੋਕ੍ਰੇਟਿਕ ਪਾਰਟੀ ਆਫ ਸੋਸ਼ਲਿਸਟ ਦੇ ਮੈਂਬਰਾਂ ਵਿਚਕਾਰ ਝੜਪ ਹੋਈ ਸੀ ਅਤੇ ਇਸ ਦੇ ਬਾਅਦ ਸਾਰੇ 18 ਵਿਰੋਧੀ ਮੈਂਬਰਾਂ ਨੂੰ ਹਿਰਾਸਤ 'ਚ ਲੈ ਲਿਆ ਸੀ। ਉੱਥੇ ਐਂਡ੍ਰਿਜਾ ਮੈਨਡ੍ਰਿਕ ਅਤੇ ਮਿਲੂਨ ਜੋਗੋਵਿਕ ਨੂੰ 72 ਘੰਟਿਆਂ ਲਈ ਜੇਲ ਭੇਜਿਆ ਗਿਆ ਸੀ।
ਓਧਰ ਸਰਿਵਾਈ ਚਰਚ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਮੋਂਟੇਨਗ੍ਰੋ 'ਚ ਸਥਿਤ ਸੰਪੱਤੀਆਂ ਨੂੰ ਜ਼ਬਤ ਕਰ ਕੇ ਮੋਂਟੇਨੇਗ੍ਰੋ ਦੀ ਚਰਚ ਨੂੰ ਦੇ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਕਿਸੇ ਵੀ ਸੰਸਥਾ ਦੀ ਮਾਨਤਾ ਨਹੀਂ ਮਿਲੀ ਹੈ।