ਮੰਕੀਪੌਕਸ ਮਹਾਮਾਰੀ ਦਾ ਰੂਪ ਨਹੀਂ ਲਵੇਗੀ : WHO

05/30/2022 9:44:46 PM

ਲੰਡਨ-ਮੰਕੀਪੌਕਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਚੋਟੀ ਦੇ ਮਾਹਿਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਬੀਮਾਰੀ ਇਕ ਮਹਾਮਾਰੀ ਦਾ ਰੂਪ ਲਵੇਗੀ ਪਰ ਇਸ ਦੇ ਬਾਰੇ 'ਚ ਅਜੇ ਬਹੁਤ ਕੁਝ ਜਾਣਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਇਕ ਸਵਾਲ ਇਹ ਹੈ ਕਿ ਇਹ ਬੀਮਾਰੀ ਅਸਲ 'ਚ ਕਿਸ ਤਰ੍ਹਾਂ ਫੈਲਦੀ ਹੈ ਅਤੇ ਕੀ ਦਹਾਕਿਆਂ ਤੋਂ ਪਹਿਲਾਂ ਚੇਚਕ ਟੀਕਾਕਰਨ 'ਤੇ ਰੋਕ ਲਾਏ ਜਾਣ ਦੇ ਕਾਰਨ ਕਿਸ ਤਰ੍ਹਾਂ ਇਸ ਦਾ ਕਹਿਰ ਤੇਜ਼ ਹੋ ਸਕਦਾ ਹੈ।

ਇਹ ਵੀ ਪੜ੍ਹੋ : ASI ਖ਼ੁਦਕੁਸ਼ੀ ਮਾਮਲਾ, ACP ਸੁਖਜਿੰਦਰ ਸਿੰਘ ਤੇ ਉਸ ਦੇ ਦੋ ਸਾਥੀਆਂ ’ਤੇ ਮਾਮਲਾ ਦਰਜ

ਡਬਲਯੂ.ਐੱਚ.ਓ. ਦੀ ਡਾਕਟਰ ਰੋਜਮੰਡ ਲੁਈਸ ਨੇ ਸੋਮਵਾਰ ਨੂੰ ਇਕ ਜਨਤਕ ਪ੍ਰੋਗਰਾਮ 'ਚ ਕਿਹਾ ਕਿ ਇਸ ਗੱਲ 'ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ ਵਿਸ਼ਵ ਪੱਧਰ 'ਤੇ ਦਰਜਨਾਂ ਦੇਸ਼ਾਂ 'ਚ ਜ਼ਿਆਦਾਤਰ ਸਮਲਿੰਗੀ ਜਾਂ ਪੁਰਸ਼ਾਂ ਨਾਲ ਯੌਨ ਸਬੰਧ ਰੱਖਣ ਵਾਲੇ ਪੁਰਸ਼ ਮੰਕੀਪੌਕਸ ਦੇ ਸ਼ਿਕਾਰ ਹੋਏ ਹਨ ਤਾਂ ਕਿ ਵਿਗਿਆਨੀ ਇਸ ਦੇ ਬਾਰੇ 'ਚ ਹੋਰ ਅਧਿਐਨ ਕਰ ਸਕਣ ਅਤੇ ਜੋ ਲੋਕ ਇਸ ਦਾ ਸ਼ਿਕਾਰ ਹੋ ਸਕਦੇ ਹਨ, ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇ ਸਕਣ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਸਮਰਥਕਾਂ ਵੱਲੋਂ ਮਾਨਸਾ 'ਚ ਇਨਸਾਫ਼ ਲਈ ਕੈਂਡਲ ਮਾਰਚ (ਵੀਡੀਓ)

ਉਨ੍ਹਾਂ ਕਿਹਾ ਕਿ ਕੋਈ ਵੀ ਇਸ ਬੀਮਾਰੀ ਦੀ ਲਪੇਟ 'ਚ ਆ ਸਕਦਾ ਹੈ, ਭਲੇ ਹੀ ਉਸ ਦੀ ਲਿੰਗ ਪਛਾਣ ਕੁਝ ਵੀ ਹੋਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖ਼ਦਸ਼ਾ ਨਹੀਂ ਹੈ ਕਿ ਇਹ ਬੀਮਾਰੀ ਮਹਾਮਾਰੀ ਦਾ ਰੂਪ ਲੈ ਲਵੇਗੀ। ਮੰਕੀਪੌਕਸ ਮਨੁੱਖੀ ਚੇਚਕ ਦੇ ਸਮਾਨ ਇਕ ਦੁਰਲੱਭ ਵਾਇਰਲ ਇਨਫੈਕਸ਼ਨ ਹੈ। ਇਹ ਪਹਿਲੀ ਵਾਰ 1958 'ਚ ਖੋਜ ਲਈ ਰੱਖੇ ਗਏ ਬੰਦਰਾਂ 'ਚ ਪਾਇਆ ਗਿਆ ਸੀ।

ਇਹ ਵੀ ਪੜ੍ਹੋ : ਪਿਛਲੀ ਕੋਰੋਨਾ ਦੀ ਲਾਗ ਇਨਫੈਕਸ਼ਨ ਬੱਚਿਆਂ ਨੂੰ ਓਮੀਕ੍ਰੋਨ ਵੇਰੀਐਂਟ ਤੋਂ ਨਹੀਂ ਬਚਾਏਗੀ : ਅਧਿਐਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News