ਮੰਗੋਲੀਆ ’ਚ ਵਾਪਰਿਆ ਸੜਕ ਹਾਦਸਾ, 7 ਲੋਕਾਂ ਦੀ ਮੌਤ

Friday, Jul 10, 2020 - 04:55 PM (IST)

ਮੰਗੋਲੀਆ ’ਚ ਵਾਪਰਿਆ ਸੜਕ ਹਾਦਸਾ, 7 ਲੋਕਾਂ ਦੀ ਮੌਤ

ਉਲਾਨ ਬਟੋਰ (ਵਾਰਤਾ) : ਮੰਗੋਲੀਆ ਦੇ ਪੱਛਮੀ ਸੂਬੇ ਜਵਖਾਨ ਵਿਚ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ।

ਦੇਸ਼ ਦੇ ਟ੍ਰੈਫਿਕ ਪੁਲਸ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੂਬੇ ਦੇ ਤੇਲਮਨ ਸੌਮ ਵਿਚ ਸਥਾਨ ਸਮੇਂ ਮੁਤਬਕ ਵੀਰਵਾਰ ਸ਼ਾਮ 6:00 ਵਜੇ ਇਕ ਮਿਨੀਵੈਨ ਪਲਟਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਵਿਭਾਗ ਨੇ ਚਾਲਕਾਂ ਨੂੰ ਆਪਣੇ ਅਤੇ ਦੂਜਿਆਂ ਦੇ ਜੀਵਨ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।
 


author

cherry

Content Editor

Related News