ਕੋਰੋਨਾਵਾਇਰਸ ਦੇ ਖਦਸ਼ੇ ਕਾਰਨ ਮੰਗੋਲੀਆ ਨੇ ਚੀਨ ਨਾਲ ਲੱਗਦੀ ਸੀਮਾ ਕੀਤੀ ਬੰਦ

Monday, Jan 27, 2020 - 05:11 PM (IST)

ਕੋਰੋਨਾਵਾਇਰਸ ਦੇ ਖਦਸ਼ੇ ਕਾਰਨ ਮੰਗੋਲੀਆ ਨੇ ਚੀਨ ਨਾਲ ਲੱਗਦੀ ਸੀਮਾ ਕੀਤੀ ਬੰਦ

ਉਲਾਨਬਤੇਰ (ਭਾਸ਼ਾ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਦੇਖਦੇ ਹੋਏ ਮੰਗੋਲੀਆ ਨੇ ਚੀਨ ਨਾਲ ਲੱਗਦੀ ਆਪਣੀ ਸੀਮਾ 'ਤੇ ਕਾਰ ਅਤੇ ਪੈਦਲ ਯਾਤਰੀਆਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਗੋਲੀਆ ਵਿਚ ਹਾਲੇ ਨਿਮੋਨੀਆ ਜਿਹੇ ਵਾਇਰਸ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਕੋਰੋਨਾਵਾਇਰਸ ਨਾਲ ਹੁਣ ਤੱਕ ਮੰਗੋਲੀਆ ਦੇ ਗੁਆਂਢੀ ਦੇਸ਼ ਚੀਨ ਵਿਚ 81 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਤ ਹੋਏ ਹਨ। ਭਾਵੇਂਕਿ ਇੱਥੇ ਹੁਣ ਤੱਕ ਇਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਚੀਨ ਦੇ ਖੇਤਰ ਇਨਰ ਮੰਗੋਲੀਆ ਵਿਚ ਵੀ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।


author

Vandana

Content Editor

Related News