ਮਨੀ ਲਾਂਡਰਿਗ ਮਾਮਲੇ ’ਚ ਸ਼ਾਹਬਾਜ ਸ਼ਰੀਫ ਨੂੰ ਮਿਲੀ ਜਮਾਨਤ

04/15/2021 6:28:36 PM

ਪੇਸ਼ਾਵਰ : ਪਾਕਿਸਤਾਨ ਦੀ ਅਦਾਲਤ ਨੇ ਮਨੀ ਲਾਂਡਰਿੰਗ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਵਿਰੋਧੀ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ. ਦੇ ਪ੍ਰਧਾਨ ਸ਼ਾਹਬਾਜ ਸ਼ਰੀਫ ਨੂੰ ਬੁੱਧਵਾਰ ਨੂੰ ਜਮਾਨਤ ਦੇ ਦਿੱਤੀ।

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ ਨੂੰ 7 ਅਰਬ ਰੁਪਏ ਦੀ ਮਨੀ ਲਾਂਡਰਿੰਗ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲਿਆਂ ਵਿਚ 8 ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼ਾਹਬਾਜ 2008 ਤੋਂ 2018 ਤੱਕ ਪੰਜਾਬ ਸੂਬੇ ਦੇ ਮੁੱਖ ਮੰੰਤਰੀ ਰਹੇ ਹਨ। ਲਾਹੌਰ ਹਾਈ ਕੋਰਟ ਨੇ ਬਚਾਅ ਅਤੇ ਵਕੀਲ ਪੱਖ ਦੀਆਂ ਦਲੀਲਾਂ ਸੁਣਨ ਦੇ ਬਾਅਦ ਸ਼ਾਹਬਾਜ਼ ਨੂੰ ਜਮਾਨਤ ਦਿੱਤੀ। ਅਦਾਲਤ ਨੇ ਸ਼ਾਹਬਾਜ ਨੂੰ 50-50 ਲੱਖ ਪਾਕਿਸਤਾਨ ਰੁਪਏ ਦੇ 2 ਮੁਚਲਕੇ ਭਰਨ ਨੂੰ ਕਿਹਾ ਹੈ।


cherry

Content Editor

Related News