ਢਾਕੇਸ਼ਵਰੀ ਮੰਦਰ ਪਹੁੰਚੇ ਮੁਹੰਮਦ ਯੂਨਸ, ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ

Tuesday, Aug 13, 2024 - 03:41 PM (IST)

ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਸਲਾਹਕਾਰ ਮੁਹੰਮਦ ਯੂਨੁਸ ਮੰਗਲਵਾਰ ਨੂੰ ਢਾਕੇਸ਼ਵਰੀ ਮੰਦਰ ਪਹੁੰਚੇ। ਉਨ੍ਹਾਂ ਨੇ ਇੱਥੇ ਪਹੁੰਚ ਕੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਇਨੋਰਿਟੀ ਰਾਈਟਜ਼ ਮੂਵਮੈਂਟ ਦਾ ਪੰਜ ਮੈਂਬਰੀ ਵਫਦ ਮੁਹੰਮਦ ਯੂਨੁਸ ਨਾਲ ਮਿਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਮੁਹੰਮਦ ਯੂਨੁਸ ਦੇ ਸਾਹਮਣੇ ਅੱਠ ਸੂਤਰੀ ਮੰਗਾਂ ਰੱਖੀਆਂ।

ਦੱਸ ਦੇਈਏ ਕਿ ਮੁਹੰਮਦ ਯੂਨਸ ਨੇ ਅਜਿਹੇ ਸਮੇਂ 'ਚ ਹਿੰਦੂ ਮੰਦਰ ਦਾ ਦੌਰਾ ਕੀਤਾ ਹੈ ਜਦੋਂ ਪਿਛਲੇ ਕੁਝ ਦਿਨਾਂ 'ਚ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹਮਲੇ ਵਧੇ ਹਨ। ਮੁਹੰਮਦ ਯੂਨਸ ਨੇ ਢਾਕੇਸ਼ਵਰੀ ਮੰਦਰ 'ਚ ਕਿਹਾ ਕਿ ਦੇਸ਼ ਨੂੰ ਸੰਕਟ 'ਚੋਂ ਕੱਢਣ ਲਈ ਲੋਕਾਂ ਨੂੰ ਵੰਡਣ ਦੀ ਬਜਾਏ ਇਕਜੁੱਟ ਹੋਣਾ ਚਾਹੀਦਾ ਹੈ। ਹਰ ਕਿਸੇ ਨੂੰ ਅਜਿਹੇ ਚੁਣੌਤੀਪੂਰਨ ਸਮੇਂ ਵਿੱਚ ਸਬਰ ਰੱਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਬੰਗਲਾਦੇਸ਼ ਬਣਾਉਣਾ ਚਾਹੁੰਦੇ ਹਾਂ ਜੋ ਇਕ ਪਰਿਵਾਰ ਵਰਗਾ ਹੋਵੇ ਅਤੇ ਪਰਿਵਾਰ ਅੰਦਰ ਭੇਦਭਾਵ ਅਤੇ ਲੜਾਈ-ਝਗੜੇ ਦਾ ਸਵਾਲ ਹੀ ਪੈਦਾ ਨਾ ਹੋਵੇ। ਅਸੀਂ ਸਾਰੇ ਬੰਗਲਾਦੇਸ਼ ਦੇ ਲੋਕ ਹਾਂ। ਅਸੀਂ ਸਾਰੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਇੱਥੇ ਸ਼ਾਂਤੀ ਨਾਲ ਰਹਿ ਸਕੀਏ।

ਇਸ ਦੌਰਾਨ ਉਨ੍ਹਾਂ ਧਰਮ ਜਾਂ ਜਾਤ ਦੇ ਆਧਾਰ 'ਤੇ ਵਿਤਕਰਾ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਸਾਰੇ ਲੋਕਾਂ ਲਈ ਇਕ ਕਾਨੂੰਨ ਅਤੇ ਇਕ ਸੰਵਿਧਾਨ ਹੋਣਾ ਚਾਹੀਦਾ ਹੈ । ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਅਸੀਂ ਇਸ ਦੇਸ਼ ਦੇ ਲੋਕ ਹਾਂ।


Baljit Singh

Content Editor

Related News