ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਘਾਟੀ ’ਚ ਸਰਗਰਮ 273 ਅੱਤਵਾਦੀਆਂ ਦੀ ਲਿਸਟ ਸੌਂਪਣਗੇ ਮੋਦੀ
Tuesday, Sep 24, 2019 - 02:54 AM (IST)

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ (ਯੂ. ਐੱਨ.) ’ਚ ਇਕ ਵਾਰ ਫਿਰ ਤੋਂ ਪਾਕਿ ਨੂੰ ਬੇਨਕਾਬ ਕਰਨਗੇ। ਜਾਣਕਾਰੀ ਅਨੁਸਾਰ ਮੋਦੀ ਯੂ. ਐੱਨ. ਨੂੰ ਕਸ਼ਮੀਰ ਵਿਚ ਸਰਗਰਮ 273 ਅੱਤਵਾਦੀਆਂ ਦੀ ਲਿਸਟ ਸੌਂਪਣਗੇ। ਇਕ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ ਲਿਸਟ ਦੇ ਅਨੁਸਾਰ ਅੱਤਵਾਦੀ ਜੋ ਇਸ ਸਮੇਂ ਘਾਟੀ ਵਿਚ ਮੌਜੂਦ ਹਨ, ਉਨ੍ਹਾਂ ਦੀ ਗਿਣਤੀ 273 ਹੈ। ਇਸ ਵਿਚ 166 ਸਥਾਨਕ, ਜਦਕਿ 107 ਅੱਤਵਾਦੀ ਪਾਕਿਸਤਾਨੀ ਹਨ।