ਥਾਈਲੈਂਡ ਦੀ ਪ੍ਰਧਾਨ ਮੰਤਰੀ ਸ਼ਿਨਾਵਾਤਰਾ ਨੂੰ ਮਿਲੇ ਮੋਦੀ, ਵਪਾਰ ਤੇ ਸੱਭਿਆਚਾਰਕ ਸਬੰਧਾਂ ''ਤੇ  ਕੀਤੀ ਚਰਚਾ

Friday, Oct 11, 2024 - 01:48 PM (IST)

ਵਿਏਨਟਿਏਨ/ਲਾਓਸ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੈਟੋਂਗਤਾਰਨ ਸ਼ਿਨਾਵਾਤਰਾ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਸੁਧਾਰਨ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਲਈ ਲਾਓਸ ਦੇ 2 ਦਿਨਾਂ ਦੌਰੇ 'ਤੇ ਹਨ। ਮੋਦੀ ਨੇ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ਤੋਂ ਇਲਾਵਾ ਸ਼ਿਨਾਵਾਤਰਾ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: ਵਿਵਾਦਿਤ ਸਮੁੰਦਰ 'ਚ ਚੀਨ ਦੀਆਂ 'ਖ਼ਤਰਨਾਕ' ਕਾਰਵਾਈਆਂ ਤੋਂ ਅਮਰੀਕਾ ਚਿੰਤਤ: ਬਲਿੰਕਨ

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਲਾਓ ਪੀਡੀਆਰ ਵਿੱਚ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨਾਲ ਮੁਲਾਕਾਤ ਕੀਤੀ। ਥਾਈਲੈਂਡ ਭਾਰਤ ਦਾ ਬਹੁਤ ਕੀਮਤੀ ਦੋਸਤ ਹੈ।'ਉਨ੍ਹਾਂ ਕਿਹਾ, 'ਮੀਟਿੰਗ ਦੌਰਾਨ ਭਾਰਤ ਅਤੇ ਥਾਈਲੈਂਡ ਦਰਮਿਆਨ ਵਪਾਰਕ ਸਬੰਧਾਂ ਨੂੰ ਸੁਧਾਰਨ ਅਤੇ ਸੱਭਿਆਚਾਰਕ ਸਬੰਧਾਂ ਨੂੰ ਅੱਗੇ ਵਧਾਉਣ ਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸਾਨੂੰ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਸ਼ਿਪਿੰਗ, ਡਿਜੀਟਲ ਇਨੋਵੇਸ਼ਨ ਆਦਿ ਦੇ ਖੇਤਰਾਂ ਵਿੱਚ ਵੀਬਹੁਤ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ।' ਸ਼ਿਨਾਵਾਤਰਾ ਇਸ ਸਾਲ ਅਗਸਤ ਵਿੱਚ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ।

ਇਹ ਵੀ ਪੜ੍ਹੋ: ਦਰਦਨਾਕ;ਸੜਕ ਤੋਂ ਉਤਰ ਕੇ ਨਹਿਰ 'ਚ ਡਿੱਗੀ ਕਾਰ, 4 ਬੱਚਿਆਂ ਸਣੇ 8 ਹਲਾਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News