''ਅੰਨਦਾਤਾ ''ਤੇ ਤਸ਼ਦੱਦ ਕਰਕੇ ਹਿਟਲਰੀ ਫੈਸਲੇ ਥੋਪਣਾ ਚਾਹੁੰਦੀ ਮੋਦੀ ਸਰਕਾਰ''

Monday, Nov 30, 2020 - 12:42 AM (IST)

ਲੰਡਨ (ਰਾਜਵੀਰ ਸਮਰਾ)- ਪ੍ਰਵਾਸੀ ਕਬੱਡੀ ਤੇ ਸਭਿਆਚਾਰਕ ਪ੍ਰੋਮਟਰਾਂ ਵਲੋਂ ਵੱਖੋ-ਵੱਖ ਸਰਕਾਰਾਂ ਵਲੋਂ ਕਿਸਾਨੀ ਕਾਨੂੰਨੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਅੰਨਦਾਤਾ ਕਿਸਾਨਾਂ ਉੱਪਰ ਵੱਖੋ ਵੱਖ ਥਾਂਵਾਂ ਤੇ ਹਰਿਆਣਾ ਸਰਕਾਰ ਦੁਆਰਾ ਕਰਵਾਏ ਗਏ ਲਾਠੀਚਾਰਜ ਦੀ ਸਖਤ ਸ਼ਬਦਾ 'ਚ ਨਿਖੇਧੀ ਕੀਤੀ ਗਈ।

PunjabKesari

ਇਹ ਵੀ ਪੜ੍ਹੋ:-iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ

ਇਸ ਸਬੰਧੀ ਪ੍ਰਵਾਸੀ ਕਬੱਡੀ ਤੇ ਸਭਿਆਚਾਰਕ ਪ੍ਰੋਮਟਰ ਰਣਜੀਤ ਸਿੰਘ ਵੜੈਚ ਯੂ.ਕੇ , ਪ੍ਰੋਮਟਰ ਜਸਕਰਨ ਸਿੰਘ ਜੌਹਲ ਯੂ.ਕੇ ,ਸੰਦੀਪ ਸਿੰਘ ਰੰਧਾਵਾ ਯੂ.ਕੇ , ਤੇ ਪੰਜਾਬੀ ਗਾਇਕ ਬਲਦੇਵ ਔਜਲਾ ਬੁਲਟ ਨੇ ਕਿਹਾ ਕਿ ਕਿਸਾਨ ਦੇਸ਼ ਦਾ ਭੁੱਖਾ ਢਿੱਡ ਭਰਨ ਵਾਲਾ ਅੰਨਦਾਤਾ ਹੈ। ਸਰਕਾਰਾਂ ਵਲੋਂ ਸ਼ਾਤਮਈ ਢੰਗ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਵੱਖੋ ਵੱਖ ਥਾਂਵਾਂ 'ਤੇ ਲਾਠੀਚਾਰਜ ਦੇ ਰੂਪ 'ਚ ਕੀਤੀ ਗਈ ਅੰਨੀ ਤਸ਼ਦਦ ਦਰਸ਼ਾਉਦੀ ਹੈ ਕਿ ਇਨ੍ਹਾਂ ਸਰਕਾਰਾਂ 'ਚ ਦਇਆ, ਧਰਮ, ਨੈਤਿਕਤਾ ਅਤੇ ਇਨਸਾਫ ਕਰਨ ਦੀ ਭਾਵਨਾ ਖਤਮ ਹੋ ਚੁੱਕੀ ਹੈ।

PunjabKesari

ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ 'ਤੇ ਤਸ਼ਦੱਦ ਕਰਕੇ ਹਿਟਲਰੀ ਫੈਸਲੇ ਥੋਪਣਾ ਚਾਹੰਦੀ ਮੋਦੀ ਸਰਕਾਰ । ਜਿਸ ਨੂੰ ਪ੍ਰਵਾਸੀ ਪੰਜਾਬੀ ਕਦੇ ਵੀ ਸਹਿਣ ਨਹੀਂ ਕਰਨਗੇ। ਅੱਜ ਸਾਰੇ ਦੇਸ਼ ਦੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੜਕਾਂ 'ਤੇ ਹਨ ਅਤੇ ਜਿਨ੍ਹਾਂ ਲੋਕਾਂ ਲਈ ਇਹ ਕਾਨੂੰਨ ਬਣਾਏ ਗਏ ਹਨ ਜੇਕਰ ਇਹ ਕਾਨੂੰਨ ਉਨ੍ਹਾਂ ਦੇ ਹੱਕ 'ਚ ਹੀ ਨਹੀਂ ਹਨ ਤਾਂ ਅਜਿਹੇ ਕਾਨੂੰਨ ਲਾਗੂ ਕਰਨ ਦਾ ਕੀ ਅਰਥ ਬਣਦਾ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਸਬੰਧੀ ਅਜਿਹੇ ਫੈਸਲੇ ਲੈਣ ਤੋਂ ਗੁਰੇਜ ਕੀਤਾ ਜਾਵੇ ।

ਇਹ ਵੀ ਪੜ੍ਹੋ:-8 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਖਰੀਦੋ ਇਹ ਸ਼ਾਨਦਾਰ ਭਾਰਤੀ ਸਮਾਰਟਫੋਨਸ


Karan Kumar

Content Editor

Related News