ਮੋਦੀ ਨੇ ਆਪਣੇ ਪਿਆਰੇ ਮਿੱਤਰ ਨੂੰ ਮੁੜ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਨ ''ਤੇ ਦਿੱਤੀ ਵਧਾਈ

Wednesday, Dec 25, 2019 - 02:51 AM (IST)

ਮੋਦੀ ਨੇ ਆਪਣੇ ਪਿਆਰੇ ਮਿੱਤਰ ਨੂੰ ਮੁੜ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਨ ''ਤੇ ਦਿੱਤੀ ਵਧਾਈ

ਕਾਬੁਲ - ਪ੍ਰਧਾਨ ਮੰਤਰ ਨਰਿੰਦਰ ਮੋਦੀ ਨੇ ਫਿਰ ਤੋਂ 5 ਵਰ੍ਹਿਆਂ ਲਈ ਅਫਗਾਨਿਸਤਾਨ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਅਸ਼ਰਫ ਗਨੀ ਨੂੰ ਮੰਗਲਵਾਰ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੂੰ ਜੰਗ ਪ੍ਰਭਾਵਿਤ ਦੇਸ਼ 'ਚ ਅਫਗਾਨ ਸ਼ਾਂਤੀ ਪ੍ਰਕਿਰਿਆਵਾਂ ਲਈ ਭਾਰਤ ਦੇ ਸਮਰਥਨ ਦਾ ਭਰੋਸਾ ਦਿਵਾਇਆ। ਅਫਗਾਨ ਚੋਣ ਅਧਿਕਾਰੀਆਂ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਰਾਸ਼ਟਰਪਤੀ ਗਨੀ ਨੇ 28 ਸਤੰਬਰ ਦੀਆਂ ਚੋਣਾਂ 'ਚ ਦੋਸ਼ਾਂ ਵਿਚਾਲੇ 50.64 ਫੀਸਦੀ ਵੋਟਾਂ ਹਾਸਲ ਕੀਤੀਆਂ।

ਗਨੀ ਨੇ ਮੰਗਲਵਾਰ ਨੂੰ ਸਿਲਸਿਲੇਵਾਰ ਟਵੀਟ 'ਚ ਆਖਿਆ ਕਿ ਮੇਰੇ ਪਿਆਰੇ ਦੋਸਤ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂਆਤੀ ਨਤੀਜਿਆਂ 'ਚ ਜਿੱਤਣ 'ਤੇ ਮੈਨੂੰ ਅਤੇ ਸਫਲਤਾਪੂਰਣ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਅਫਗਾਨਿਸਤਾਨ ਦੇ ਲੋਕਾਂ ਨੂੰ ਵਧਾਈ ਦੇਣ ਲਈ ਅੱਜ ਦੁਪਹਿਰ ਕੀਤਾ। ਗਨੀ ਨੇ ਆਖਿਆ ਕਿ, 'ਉਨ੍ਹਾਂ ਕਿਹਾ ਕਿ ਭਾਰਤ ਇਕ ਦੋਸਤ, ਇਕ ਗੁਆਂਢੀ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਫਗਾਨਿਸਤਾਨ ਦੇ ਲੋਕਤਾਂਤਰਿਕ ਸ਼ਾਸਨ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ ਅਤੇ ਅਸੀਂ ਅੱਤਵਾਦ ਖਿਲਾਫ ਲੜਾਈ 'ਚ ਵੀ ਅਫਗਾਨਿਸਤਾਨ ਦੇ ਨਾਲ ਹਾਂ।

ਗਨੀ ਨੇ ਟਵੀਟ ਕਰ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਭਾਰਤ ਅਫਗਾਨਿਸਤਾਨ ਨੂੰ ਉਸ ਦੇ ਵਿਕਾਸ ਜ਼ਰੂਰਤਾਂ 'ਚ ਹਮੇਸ਼ਾ ਹੀ ਮਦਦ ਕਰੇਗਾ ਅਤੇ ਅਫਗਾਨ ਅਵਾਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਨ੍ਹਾਂ ਨੇ ਅਫਗਾਨਿਸਤਾਨ ਦੇ ਨਾਲ ਮਜ਼ਬੂਤ ਦੋਸਤਾਨਾ ਸਬੰਧ 'ਤੇ ਭਾਰਤ ਦੇ ਮਹੱਤਵ ਦੇਣ 'ਤੇ ਜ਼ੋਰ ਦਿੰਦੇ ਹੋਏ ਆਖਿਆ ਕਿ ਸਾਡੇ ਲੋਕਾਂ ਵਿਚਾਲੇ ਕਰੀਬੀ ਰਣਨੀਤਕ ਸਾਂਝੇਦਾਰੀ ਨਾਲ ਸਾਡੇ ਰਾਸ਼ਟਰਾਂ ਨੂੰ ਫਾਇਦਾ ਮਿਲੇਗਾ। ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਦਫਤਰ ਵੱਲੋਂ ਇਕ ਬਿਆਨ ਮੁਤਾਬਕ ਮੋਦੀ ਨੇ ਰਾਸ਼ਟਰਪਤੀ ਗਨੀ ਨੂੰ ਜਲਦ ਭਾਰਤ ਦੀ ਯਾਤਰਾ ਦਾ ਸੱਦਾ ਦਿੱਤਾ। ਜਿਸ ਤੋਂ ਬਾਅਦ ਇਹ ਸੱਦਾ ਮਨਜ਼ੂਰ ਕਰ ਲਿਆ ਗਿਆ।


author

Khushdeep Jassi

Content Editor

Related News