ਮੋਦੀ ਵੱਲੋਂ ਪਾਕਿ ਨੂੰ ''ਅੱਤਵਾਦ ਦੀ ਐਕਸਪੋਰਟ ਫੈਕਟਰੀ'' ਕਹਿਣ ''ਤੇ ਬਚਾਅ ''ਚ ਆਇਆ ਚੀਨ

04/20/2018 5:31:33 PM

ਪੇਈਚਿੰਗ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨੂੰ 'ਅੱਤਵਾਦ ਦੀ ਐਕਸਪੋਰਟ ਫੈਕਟਰੀ' ਕਹਿਣ ਨਾਲ ਚੀਨ ਬੋਖਲਾ ਗਿਆ ਅਤੇ ਪਾਕਿ ਦਾ ਬਚਾਅ ਕਰਦੇ ਹੋਏ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਪਾਕਿਸਤਾਨ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਦਰਅਸਲ ਹਾਲ ਹੀ ਵਿਚ ਨਰਿੰਦਰ ਮੋਦੀ ਨੇ ਲੰਡਨ ਦੇ ਸੈਂਟਰਲ ਹਾਲ ਵੈਸਟਮਿੰਸਟਰ ਦੇ ਮੰਚ ਤੋਂ ਸਾਲ 2016 ਵਿਚ ਕੰਟਰੋਲ ਰੇਖਾ ਤੋਂ ਪਾਰ ਅੰਜਾਮ ਦਿੱਤੇ ਗਏ ਸਰਜੀਕਲ ਸਟਰਾਈਕ ਦਾ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ 'ਤੇ ਜ਼ੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ ਭਾਰਤ ਅੱਤਵਾਦ ਦਾ ਨਿਰਯਾਤ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ 'ਕਰਾਰਾ ਜਵਾਬ' ਦੇਵੇਗਾ।
'ਭਾਰਤ ਕੀ ਬਾਤ, ਸਬ ਕੇ ਸਾਥ' ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਸੀ 'ਜਦੋਂ ਕਿਸੇ ਨੇ ਅੱਤਵਾਦ ਦੇ ਨਿਰਯਾਤ ਦੀ ਫੈਕਟਰੀ ਲਗਾ ਲਈ ਹੋਵੇ ਅਤੇ ਸਾਡੇ 'ਤੇ ਪਿੱਛੋਂ ਹਮਲੇ ਦੀਆਂ ਕੋਸ਼ਿਸ਼ਾਂ ਕਰਦਾ ਹੋਵੇ ਤਾਂ ਮੋਦੀ ਓਹੀ ਭਾਸ਼ਾ ਵਿਚ ਜਵਾਬ ਦੇਣਾ ਜਾਣਦਾ ਹੈ।'
ਮੋਦੀ ਦੀ ਇਸ ਸਟੇਟਮੈਂਟ 'ਤੇ ਪਾਕਿਸਤਾਨ ਦਾ ਬਚਾਅ ਕਰਦੇ ਹੋਏ ਚੀਨ ਨੇ ਇਸ ਗੱਲ ਦੇ ਵੀ ਸੰਕੇਤ ਦਿੱਤੇ ਕਿ ਜੂਨ ਵਿਚ ਕਿੰਗਦਾਓ ਵਿਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਵਿਚ ਵੀ ਅੱਤਵਾਦ 'ਤੇ ਚਰਚਾ ਅਹਿਮ ਮੁੱਦਾ ਰਹੇਗਾ। ਇਸ ਸੰਗਠਨ ਵਿਚ ਪਾਕਿਸਤਾਨ ਅਤੇ ਭਾਰਤ ਵੀ ਸ਼ਾਮਲ ਹੋਣਗੇ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਮੋਦੀ ਵੱਲੋਂ ਪਾਕਿਸਤਾਨ 'ਤੇ ਕੀਤੇ ਗਏ 'ਅੱਤਵਾਦ ਦੀ ਐਕਪੋਰਟ ਫੈਕਟਰੀ' ਕੁਮੈਂਟ 'ਤੇ ਪੁੱਛੇ ਜਾਣ 'ਤੇ ਕਿਹਾ, 'ਅੱਤਵਾਦ ਦੀ ਸਮੱਸਿਆ ਸਾਰਿਆਂ ਦੇ ਸਾਹਮਣੇ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਮਿਲ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ।


Related News