ਪਾਕਿਸਤਾਨੀ ਫੌਜ ਦਾ ਉਡਾਇਆ ਮਜ਼ਾਕ ਤਾਂ ਜਾਣਾ ਪੈ ਸਕਦੇ ਇੰਨੇ ਸਾਲ ਲਈ ਜੇਲ ਤੇ ਦੇਣੇ ਹੋਣਗੇ 5 ਲੱਖ ਰੁਪਏ
Thursday, Apr 08, 2021 - 01:40 AM (IST)
ਇਸਲਾਮਾਬਾਦ - ਪਾਕਿਸਤਾਨ ਵਿਚ ਫੌਜ ਦੀ ਆਲੋਚਨਾ ਕਰਨ ਵਾਲਿਆਂ ਨੂੰ ਹੁਣ ਇਮਰਾਨ ਸਰਕਾਰ ਜੇਲ ਭੇਜਣ ਦੀ ਤਿਆਰੀ ਵਿਚ ਹੈ। ਪਾਕਿਤਾਨ ਦੀ 'ਨੈਸ਼ਨਲ ਅਸੈਂਬਲੀ ਸਟੈਂਡਿੰਗ ਕਮੇਟੀ ਆਨ ਇੰਟੀਰੀਅਰ' ਨੇ ਬੁੱਧਵਾਰ ਇਕ ਨਵਾਂ ਅਪਰਾਧਿਕ ਕਾਨੂੰਨ ਸੋਧ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਮੁਤਾਬਕ ਪਾਕਿਸਤਾਨ ਸੁਰੱਖਿਆ ਫੋਰਸਾਂ ਦੇ ਆਲੋਚਕਾਂ ਨੂੰ ਹੁਣ 2 ਸਾਲ ਜੇਲ ਦੀ ਸਜ਼ਾ ਦੇ ਨਾਲ-ਨਾਲ 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਇਹ ਵੀ ਪੜੋ - ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ 'ਚ ਹੋਈ ਸ਼ਾਮਲ
ਇਮਰਾਨ ਦੀ ਪਾਰਟੀ ਦੇ ਨੇਤਾ ਨੇ ਪੇਸ਼ ਕੀਤਾ ਬਿੱਲ
ਇਸ ਬਿੱਲ ਨੂੰ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਕਾਨੂੰਨ ਦੇ ਸਭ ਤੋਂ ਵੱਡੇ ਜਾਣਕਾਰ ਅਮਜ਼ਦ ਅਲੀ ਖਾਨ ਨੇ ਪੇਸ਼ ਕੀਤਾ ਸੀ। ਜਿਸ ਨੂੰ ਕਮੇਟੀ ਨੇ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਸਥਾਈ ਕਮੇਟੀ ਦੇ ਮੁਖੀ ਰਾਜਾ ਖੁਰਰਮ ਸ਼ਹਿਜ਼ਾਦ ਨਵਾਜ਼ ਨੇ ਪ੍ਰਸਤਾਵਿਤ ਬਿੱਲ ਦੇ ਪੱਖ ਵਿਚ ਵੋਟਿੰਗ ਕਰ ਕੇ 5-5 ਵੋਟਾਂ ਵਿਚਾਲੇ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ।
ਇਹ ਵੀ ਪੜੋ - ਪਾਕਿ 'ਚ ਆਪਣੀ 'ਟੁੱਟੀ ਹੱਡੀ' ਜੁੜਾ ਰਹੇ 'ਸ਼ਾਹਰੁਖ ਖਾਨ', ਲੋਕ ਕਰ ਰਹੇ ਟ੍ਰੋਲ
ਵਿਰੋਧੀ ਪਾਰਟੀਆਂ ਨੇ ਦੱਸਿਆ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਦਾ ਯਤਨ
ਵਿਰੋਧੀ ਪਾਕਿਸਤਾਨ ਪੀਪਲਸ ਪਾਰਟੀ ਦੇ ਨੇਤਾ ਸਇਦ ਆਗ, ਨਵਾਜ਼ ਸ਼ਰੀਫ ਦੀ ਪੀ. ਐੱਮ. ਐੱਲ.-ਐੱਨ. ਦੀ ਨੇਤਾ ਮਰੀਅਮ ਔਰੰਗਜੇਬ ਅਤੇ ਚੌਧਰੀ ਨਦੀਮ ਅੱਬਾਸ ਰੇਬੈਰਾ ਨੇ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਪਾਕਿਸਤਾਨ ਵਿਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਲਈ ਕੀਤਾ ਜਾਵੇਗਾ।
ਇਹ ਵੀ ਪੜੋ - ਹੁਣ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 'ਐਸਟ੍ਰਾਜ਼ੈਨੇਕਾ' ਦੀ ਥਾਂ ਲਾਈ ਜਾਵੇਗੀ ਕੋਰੋਨਾ ਦੀ ਇਹ ਵੈਕਸੀਨ
2 ਸਾਲ ਦੀ ਸਜ਼ਾ ਤੇ 5 ਲੱਖ ਦਾ ਜ਼ੁਰਮਾਨਾ
ਇਸ ਅਪਰਾਧਿਕ ਕਾਨੂੰਨ ਸੋਧ ਬਿੱਲ ਅਧੀਨ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਅਤੇ ਉਨ੍ਹਾਂ ਦੇ ਕਿਸੇ ਮੁਲਾਜ਼ਮ ਖਿਲਾਫ ਜਾਣ-ਬੁਝ ਕੇ ਅਪਮਾਨ ਅਤੇ ਮਾਣਹਾਨੀ ਨਹੀਂ ਕੀਤੀ ਜਾ ਸਕੇਗੀ। ਅਜਿਹਾ ਕਰਨ ਵਾਲਿਆਂ ਨੂੰ ਪਾਕਿਸਤਾਨ ਪੀਨਲ ਕੋਡ ਦੀ ਧਾਰਾ 500 ਏ ਕੇ. ਅਧੀਨ 2 ਸਾਲ ਜੇਲ ਦੀ ਸਜ਼ਾ, 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨੀ ਸੁਰੱਖਿਆ ਫੋਰਸਾਂ ਦੇ ਆਲੋਚਕਾਂ ਨੂੰ ਦੀਵਾਨੀ ਅਦਾਲਤ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜੋ - ਦੁਬਈ ਏਅਰਪੋਰਟ 'ਤੇ ਕੰਮ ਕਰਨ ਵਾਲੇ ਇਸ ਭਾਰਤੀ ਪ੍ਰਵਾਸੀ ਦੀ ਚਮਕੀ ਕਿਸਮਤ, ਜਿੱਤੇ 10 ਲੱਖ ਡਾਲਰ