ਤੋਤੇ ਨੇ Amazon Alexa ਤੋਂ ਮੰਗਵਾਈ ਆਈਕ੍ਰੀਮ, ਸਟਰਾਬੈਰੀਜ਼ ਅਤੇ ਪਤੰਗਾਂ

Wednesday, Dec 19, 2018 - 02:02 AM (IST)

ਤੋਤੇ ਨੇ Amazon Alexa ਤੋਂ ਮੰਗਵਾਈ ਆਈਕ੍ਰੀਮ, ਸਟਰਾਬੈਰੀਜ਼ ਅਤੇ ਪਤੰਗਾਂ

ਲੰਡਨ—ਇੰਸਾਨਾਂ ਦੀ ਵੌਇਸ ਸਰਚ ਰਾਹੀਂ ਆਨਲਾਈਨ ਖਰੀਦਦਾਰੀ ਕਰਨਾ ਆਮ ਗੱਲ ਹੈ ਪਰ ਇਕ ਤੋਤਾ ਬੋਲ ਕੇ ਆਨਲਾਈਨ ਸ਼ਾਪਿੰਗ ਕਰ ਲਵੇ ਤਾਂ ਇਹ ਤਾਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਅਤੇ ਨਾਲ ਹੀ ਇਸ ਦੇ ਲਈ ਵਰਚੁਅਲ ਅਸਿਸਟੈਂਟ ਨੂੰ ਵੀ ਸ਼ੁਕਰੀਆ ਅਦਾ ਕਰਨਾ ਹੋਵੇਗਾ ਕਿ ਉਸ ਨੇ ਤੋਤੇ ਦੀ ਆਵਾਜ਼ ਨੂੰ ਪਛਾਣ ਲਿਆ ਅਤੇ ਆਰਡਰ ਕਰ ਦਿੱਤਾ। ਇਹ ਦਿਲਚਸਪ ਮਾਮਲਾ ਬ੍ਰਿਟੇਨ 'ਚ ਸਾਹਮਣੇ ਆਇਆ ਹੈ ਜਿਥੇ ਇਕ ਤੋਤੇ ਨੇ ਅਮੇਜ਼ਾਨ ਦੇ ਸਮਾਰਟ ਸਪੀਕਰ ਰਾਹੀਂ ਅਮੇਜ਼ਾਨ ਤੋਂ ਖਰੀਦਦਾਰੀ ਕੀਤੀ ਹੈ। ਤੋਤੇ ਨੇ ਆਰਡਰ ਕਰਕੇ ਆਈਸਕ੍ਰੀਮ, ਸਟਰਾਬੈਰੀ ਵਰਗੀਆਂ ਚੀਜਾਂ ਮੰਗਵਾਈਆਂ ਹਨ।

PunjabKesari

ਇਕ ਰਿਪੋਰਟ ਮੁਤਾਬਕ ਇਸ ਤੋਤੇ ਦਾ ਨਾਂ ਰੋਕੋ ਹੈ ਅਤੇ ਇਹ ਅਫਰੀਕੀ ਗ੍ਰੇ ਪੈਰਟ ਦੀ ਪ੍ਰਜਾਤੀ ਦਾ ਹੈ। ਉਸ ਨੇ ਵਰਚੁਅਲ ਅਸਿਸਟੈਂਟ ਅਲੈਕਸਾ ਨਾਲ ਦੋਸਤੀ ਕਰ ਲਈ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਉਸ ਨੇ ਆਈਸਕ੍ਰੀਮ, ਸਟਰਾਬੈਰੀਜ ਅਤੇ ਪਤੰਗਾਂ ਸਮੇਤ ਸਾਮਾਨ ਅਮੇਜ਼ਾਨ ਤੋਂ ਮੰਗਵਾ ਲਿਆ। ਖਾਸ ਗੱਲ ਇਹ ਰਹੀ ਕੀ ਤੋਤੇ ਦੇ ਮਾਲਕ ਨੂੰ ਇਸ ਦੇ ਬਾਰੇ 'ਚ ਪਤਾ ਵੀ ਨਹੀਂ ਲੱਗਿਆ।

PunjabKesari
ਆਨਲਾਈਨ ਆਰਡਰ ਕਰਨ ਤੋਂ ਇਲਾਵਾ ਰੋਕੋ ਐਲੇਕਸਾ ਤੋਂ ਗਾਣੇ ਅਤੇ ਜੋਕਸ ਵੀ ਸੁਣਦਾ ਹੈ। ਹਾਲਾਂਕਿ ਉਸ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਹੁਣ ਮਾਲਕਣ ਮੈਰੀਅਨ ਨੇ ਇਸ ਤਰ੍ਹਾਂ ਦੀ ਖਰੀਦਦਾਰੀ ਤੋਂ ਬਚਣ ਲਈ ਐਲੇਕਸਾ 'ਤੇ ਕੁਝ ਕੰਟਰੋਲ ਲੱਗਾ ਦਿੱਤੇ ਹਨ। ਮੈਰੀਅਨ ਨੇ ਦੱਸਿਆ ਕਿ ਇਕ ਦਿਨ ਉਨ੍ਹਾਂ ਨੇ ਆਪਣੀ ਅਮੇਜ਼ਾਨ ਸ਼ਾਪਿੰਗ ਆਰਡਰ ਲਿਸਟ ਦੇਖੀ ਤਾਂ ਉਹ ਹੈਰਾਨ ਹੋ ਗਈ। ਲਿਸਟ 'ਚ ਅਜਿਹੇ-ਅਜਿਹੇ ਸਾਮਾਨ ਸਨ ਜੋ ਉਨ੍ਹਾਂ ਨੇ ਆਰਡਰ ਹੀ ਨਹੀਂ ਕੀਤੇ ਸਨ।

PunjabKesari
ਮਜ਼ੇਦਾਰ ਗੱਲ ਹੈ ਕਿ ਤੋਤਾ ਬ੍ਰਿਟੇਨ ਦੇ ਨੈਸ਼ਨਲ ਐਨੀਮਲ ਵੈਲਫੇਅਰ ਟਰਸੱਟ 'ਚ ਰਹਿੰਦਾ ਸੀ। ਉੱਥੇ ਜ਼ਿਆਦਾ ਚਿਹਕਣ ਅਤੇ ਬੋਲਣ ਕਾਰਨ ਉਸ ਨੂੰ ਉਥੋ ਕੱਢ ਦਿੱਤਾ ਗਿਆ ਸੀ। ਪਵਿੱਤਰ ਸਥਾਨ 'ਚ ਕੰਮ ਕਰਨ ਵਾਲੀ ਮੈਰੀਅਨ ਉਸ ਨੂੰ ਆਪਣੇ ਘਰ ਲੈ ਆਈ। ਇਸ ਤੋਂ ਬਾਅਦ ਘਰ 'ਚ ਰਹਿ ਕੇ ਹੀ ਉਹ ਸਾਰਾ ਕੁਝ ਸਿਖ ਗਿਆ।

PunjabKesari
ਅਫ੍ਰੀਕੀ ਗ੍ਰੇ ਪ੍ਰਜਾਤੀ ਦੇ ਇਹ ਤੋਤੇ ਇੰਸਾਨਾਂ ਦੀ ਆਵਾਜ਼ ਅਤੇ ਸ਼ਬਦਾਂ ਦੀ ਨਕਲ ਕਰਨ 'ਚ ਮਾਹਰ ਹੁੰਦੇ ਹਨ ਅਤੇ ਇਸ ਕਾਰਨ ਇਸ ਸੈਂਕਚੁਰੀ 'ਚ ਸੈਲਾਨੀਆਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੂੰ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਤੋਤਾ ਏਸੇ ਕਰਮਚਾਰੀ ਨਾਲ ਰਹਿ ਰਿਹਾ ਸੀ। ਉਹ ਅਕਸਰ ਐਲੇਕਸਾ ਦੀ ਮਦਦ ਨਾਲ ਆਪਣੇ ਫੇਵਰੇਟ ਗਾਣੇ ਸੁਣਦਾ ਸੀ ਅਤੇ ਇਕ ਦਿਨ ਉਸ ਨੇ ਇਸ ਦੀ ਮਦਦ ਨਾਲ ਸਾਮਾਨ ਮੰਗਵਾਉਣ ਦਾ ਆਰਡਰ ਵੀ ਦੇ ਦਿੱਤਾ।


Related News