ਲਾਪਤਾ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਨੇਪਾਲ ਦੇ ਅੰਨਪੂਰਨਾ ਪਰਬਤ 'ਤੇ ਮਿਲੀ ਸਹੀ ਸਲਾਮਤ
Tuesday, Apr 18, 2023 - 03:45 PM (IST)
ਕਾਠਮੰਡੂ (ਏਜੰਸੀ): ਮਾਊਂਟ ਅੰਨਪੂਰਨਾ 'ਤੇ ਕੈਂਪ 4 ਦੀ ਚੋਟੀ ਤੋਂ ਲਾਪਤਾ ਹੋਈ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਦਾ ਪਤਾ ਲੱਗ ਗਿਆ ਹੈ ਅਤੇ ਉਹ ਜ਼ਿੰਦਾ ਮਿਲ ਗਈ ਹੈ। ਪਰਬਤਾਰੋਹ ਮੁਹਿੰਮ ਦੇ ਇਕ ਆਯੋਜਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਇਨੀਅਰ ਐਡਵੈਂਚਰ ਦੇ ਪ੍ਰਧਾਨ ਪਾਸੰਗ ਸ਼ੇਰਪਾ ਨੇ ਕਿਹਾ ਕਿ ਏਰੀਅਲ ਸਰਚ ਟੀਮ ਨੇ ਬਲਜੀਤ ਕੌਰ ਨੂੰ ਲੱਭ ਲਿਆ ਹੈ। ਉਸਨੇ ਪੂਰਕ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਕੱਲ੍ਹ ਦੁਨੀਆ ਦੀ ਦਸਵੀਂ ਸਭ ਤੋਂ ਉੱਚੀ ਚੋਟੀ ਨੂੰ ਸਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ''ਅਸੀਂ ਉਸ ਨੂੰ ਉੱਚ ਕੈਂਪ 'ਤੇ ਏਅਰਲਿਫਟ ਕਰਨ ਦੀਆਂ ਤਿਆਰੀਆਂ ਕਰ ਰਹੇ ਹਾਂ।''
ਸ਼ੇਰਪਾ ਮੁਤਾਬਕ ਹਵਾਈ ਖੋਜ ਟੀਮ ਨੇ ਬਲਜੀਤ ਨੂੰ ਕੈਂਪ 4 ਵੱਲ ਇਕੱਲੇ ਉਤਰਦਿਆਂ ਦੇਖਿਆ। ਰਿਕਾਰਡ ਧਾਰਕ ਭਾਰਤੀ ਮਹਿਲਾ ਪਰਬਤਾਰੋਹੀ ਬਲਜੀਤ ਚੋਟੀ ਦੇ ਸਿਖਰ ਬਿੰਦੂ ਤੋਂ ਹੇਠਾਂ ਇਕੱਲੀ ਰਹਿ ਗਈ ਸੀ। ਉਸ ਨਾਲ ਅੱਜ ਸਵੇਰ ਤੱਕ ਰੇਡੀਓ ਸੰਪਰਕ ਨਹੀਂ ਹੋ ਪਾ ਰਿਹਾ ਸੀ। ਇਸ ਤੋਂ ਬਾਅਦ ਅੱਜ ਸਵੇਰੇ ਹੀ ਹਵਾਈ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ‘ਜ਼ਰੂਰੀ ਮਦਦ’ ਲਈ ਰੇਡੀਓ ਸਿਗਨਲ ਭੇਜਣ ਵਿੱਚ ਸਫ਼ਲਤਾ ਮਿਲ ਗਈ। ਸ਼ੇਰਪਾ ਦੇ ਅਨੁਸਾਰ ਬਲਜੀਤ ਦੇ GPS ਲੋਕੇਸ਼ਨ ਤੋਂ ਪਤਾ ਚੱਲਦਾ ਹੈ ਕਿ ਉਹ 7,375 ਮੀਟਰ (24,193 ਫੁੱਟ) ਦੀ ਉਚਾਈ 'ਤੇ ਪਹੁੰਚ ਗਈ ਸੀ। ਉਹ ਕੱਲ ਸ਼ਾਮ ਕਰੀਬ 5:15 ਵਜੇ ਦੋ ਸ਼ੇਰਪਾ ਗਾਈਡਾਂ ਨਾਲ ਅੰਨਪੂਰਨਾ ਪਹਾੜ 'ਤੇ ਚੜ੍ਹੀ।
ਕੌਰ ਨੇ 9 ਅਪ੍ਰੈਲ ਨੂੰ ਟਵਿੱਟਰ 'ਤੇ ਇਕ ਫੋਟੋ ਪੋਸਟ ਕੀਤੀ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਹ ਅੰਨਪੂਰਨਾ ਦੇ ਬੇਸ ਕੈਂਪ 'ਚ ਆਰਾਮ ਕਰ ਰਹੀ ਹੈ। ਹਿਮਾਚਲ ਦੀ ਇਸ ਪਰਬਤਾਰੋਹੀ ਦੇ ਨਾਮ ਕਈ ਰਿਕਾਰਡ ਸਨ। 27 ਸਾਲਾ ਕੌਰ ਨੇ ਬਿਨਾਂ ਆਕਸੀਜਨ ਦੇ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਦਾ ਰਿਕਾਰਡ ਤੋੜਿਆ, ਅਸਲੀ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਤੇ ਬਿਨਾਂ ਆਕਸੀਜਨ ਦੇ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਔਰਤ ਬਣੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਗੁਰਦੁਆਰਾ ਸਾਹਿਬ ਗੋਲੀਬਾਰੀ ਮਾਮਲੇ 'ਚ 17 ਲੋਕ ਗਿ੍ਫ਼ਤਾਰ, ਮਸ਼ੀਨ ਗੰਨ ਤੇ AK-47 ਬਰਾਮਦ
ਬਲਜੀਤ ਨੂੰ ਲੱਭਣ ਲਈ ਘੱਟੋ-ਘੱਟ ਤਿੰਨ ਹੈਲੀਕਾਪਟਰ ਲਗਾਏ ਗਏ ਸਨ। ਇਸ ਦੌਰਾਨ ਉੱਤਰੀ ਆਇਰਲੈਂਡ ਦੇ ਰਹਿਣ ਵਾਲੇ 10 ਵਾਰ ਐਵਰੈਸਟ ਪਰਬਤਾਰੋਹੀ ਨੋਏਲ ਹੈਨਾ ਦੀ ਲਾਸ਼ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਨ੍ਹਾਂ ਨੇ ਬੀਤੀ ਰਾਤ ਸਿਖਰ ਬਿੰਦੂ ਤੋਂ ਵਾਪਸ ਪਰਤਣ ਤੋਂ ਬਾਅਦ ਕੈਂਪ ਚਾਰ ਵਿੱਚ ਆਖਰੀ ਸਾਹ ਲਿਆ। ਬੇਸ ਕੈਂਪ ਦੇ ਅਧਿਕਾਰੀਆਂ ਨੇ ਇਸ ਦੌਰਾਨ ਕਿਹਾ ਕਿ ਭਾਰਤੀ ਪਰਬਤਾਰੋਹੀ ਅਨੁਰਾਗ ਮੱਲੂ, ਜੋ ਕਿ ਕੈਂਪ ਚਾਰ ਤੋਂ ਉਤਰਦੇ ਸਮੇਂ 6,000 ਮੀਟਰ ਦੀ ਉਚਾਈ ਤੋਂ ਡੂੰਘੀ ਦਰਾੜ ਵਿੱਚ ਡਿੱਗਣ ਤੋਂ ਬਾਅਦ ਕੱਲ ਲਾਪਤਾ ਹੋ ਗਿਆ ਸੀ, ਨੂੰ ਲੱਭਣ ਦੀ ਬਹੁਤ ਘੱਟ ਸੰਭਾਵਨਾ ਹੈ। ਅਨੁਰਾਗ ਮਾਲੂ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਸੀ।
ਨੋਟ-- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।