ਕੈਨੇਡਾ 'ਚ ਲਾਪਤਾ ਬਜ਼ੁਰਗ ਪੰਜਾਬਣ ਮਿਲੀ ਸਹੀ ਸਲਾਮਤ

Monday, Feb 05, 2024 - 05:57 PM (IST)

ਕੈਨੇਡਾ 'ਚ ਲਾਪਤਾ ਬਜ਼ੁਰਗ ਪੰਜਾਬਣ ਮਿਲੀ ਸਹੀ ਸਲਾਮਤ

ਬਰੈਂਪਟਨ: ਕੈਨੇਡਾ ਵਿਚ ਲਾਪਤਾ ਹੋਈ ਇਕ ਬਜ਼ੁਰਗ ਪੰਜਾਬਣ ਸਹੀ ਸਲਾਮਤ ਮਿਲ ਗਈ ਹੈ। ਪੁਲਸ ਮੁਤਾਬਕ ਬਜ਼ੁਰਗ ਔਰਤ ਦੀ ਸ਼ਨਾਖਤ 65 ਸਾਲ ਦੀ ਜਸਵੀਰ ਕੌਰ ਵਜੋਂ ਕੀਤੀ ਗਈ ਹੈ। ਲਾਪਤਾ ਹੋਣ ਤੋਂ ਪਹਿਲਾਂ ਉਸ ਨੂੰ ਆਖਰੀ ਵਾਰ ਬਰੈਂਪਟਨ ਦੇ ਟੌਰਬ੍ਰਮ ਰੋਡ ਅਤੇ ਬਲੂ ਡਾਇਮੰਡ ਡਰਾਈਵ ਇਲਾਕੇ ਵਿਚ ਦੇਖਿਆ ਗਿਆ ਸੀ। ਜਸਵੀਰ ਕੌਰ ਦੀ ਭਾਲ ਵਿਚ ਮਦਦ ਲਈ ਪੀਲ ਰੀਜਨਲ ਪੁਲਸ ਨੇ ਲੋਕਾਂ ਵੱਲੋਂ ਦਿੱਤੀ ਮਦਦ ਲਈ ਧੰਨਵਾਦ ਕੀਤਾ ਹੈ। ਫਿਲਹਾਲ ਪੁਲਸ ਨੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਜਸਵੀਰ ਕੌਰ ਕਿੱਥੋਂ ਲੱਭੀ ਗਈ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਲੁਧਿਆਣਾ ਦੇ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪੁਲਸ ਨੇ ਭਾਲ 'ਚ ਮੰਗੀ ਸੀ ਮਦਦ

ਐਤਵਾਰ ਨੂੰ ਆਖਰੀ ਵਾਰ ਦੇਖੇ ਜਾਣ ਦੌਰਾਨ ਜਸਵੀਰ ਕੌਰ ਨੇ ਕਾਲਾ ਕੋਟ, ਗਰੇਅ ਜੌਗਿੰਗ ਪੈਂਟ ਅਤੇ ਨੀਲੇ ਸ਼ੂਜ਼ ਪਾਏ ਹੋਏ ਸਨ। ਪੀਲ ਰੀਜਨਲ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇ ਕਿਸੇ ਕੋਲ ਜਸਵੀਰ ਕੌਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 905 453 3311 ’ਤੇ ਸੰਪਰਕ ਕਰੇ। ਇਥੇ ਦੱਸ ਦਈਏ ਕਿ ਬਰੈਂਪਟਨ ਦਾ ਟੌਰਬ੍ਰਮ ਰੋਡ ਅਤੇ ਬਲੂ ਡਾਇਮੰਡ ਇਲਾਕਾ ਸ਼ਹਿਰ ਦੇ ਮਾਰਕਿਟ ਸਕੁਏਅਰ ਪਲਾਜ਼ਾ ਅਤੇ ਪ੍ਰੋਫੈਸਰਜ਼ ਲੇਕ ਤੋਂ ਬਹੁਤੀ ਦੂਰ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News