ਹਵਾਈ ਅੱਡੇ ’ਤੇ ਕੀਤੇ ਗਏ ਮਿਜ਼ਾਈਲ ਹਮਲੇ ਦਾ ਮਕਸੱਦ ਯਮਨ ਦੀ ਨਵੀਂ ਸਰਕਾਰ ਨੂੰ ‘ਹਟਾਉਣਾ’ ਸੀ : PM

Saturday, Jan 02, 2021 - 11:57 PM (IST)

ਹਵਾਈ ਅੱਡੇ ’ਤੇ ਕੀਤੇ ਗਏ ਮਿਜ਼ਾਈਲ ਹਮਲੇ ਦਾ ਮਕਸੱਦ ਯਮਨ ਦੀ ਨਵੀਂ ਸਰਕਾਰ ਨੂੰ ‘ਹਟਾਉਣਾ’ ਸੀ : PM

ਕਾਹਿਰਾ-ਯਮਨ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਅਦੇਨ ’ਚ ਹਵਾਈ ਅੱਡੇ ’ਤੇ ਕੀਤੇ ਗਏ ਮਿਜ਼ਾਈਲ ਹਮਲੇ ਦਾ ਮਕਸਦ ਦੇਸ਼ ਦੀ ਨਵੀਂ ਸਰਕਾਰ ਨੂੰ ‘ਹਟਾਉਣਾ’ ਸੀ। ਉਨ੍ਹਾਂ ਨੇ ਈਰਾਨ ਸਮਰਥਿਤ ਬਾਗੀਆਂ ’ਤੇ ਹਮਲੇ ਨੂੰ ਅੰਜ਼ਾਮ ਦੇਣ ਦਾ ਦੋਸ਼ ਲਾਇਆ। ਇਸ ਹਮਲੇ ’ਚ ਬਚੇ ਯਮਨ ਦੇ ਪ੍ਰਧਾਨ ਮੰਤਰੀ ਮਈਨ ਅਬਦੁੱਲ ਮਲਿਕ ਸਈਦ ਨੇ ਅਦੇਨ ’ਚ ਮਸ਼ਿਕ ਪੈਲੇਸ ਦੇ ਆਪਣੇ ਦਫਤਰ ’ਚ ਏਸੋਸੀਏਟੇਡ ਪ੍ਰੈੱਸ (ਏ.ਪੀ.) ਨੂੰ ਦਿੱਤੇ ਇੰਟਰਵਿਊ ’ਚ ਇਹ ਗੱਲਾਂ ਕਹੀਆਂ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

ਯਮਨ ਦੇ ਦੱਖਣੀ ਸ਼ਹਿਰ ਅਦੇਨ ਦੇ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਭਿਆਨਕ ਧਮਾਕਾ ਹੋਇਆ ਸੀ। ਇਹ ਧਮਾਕਾ ਨਵੀਂ ਬਣੀ ਕੈਬਨਿਟ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ਾਂ ਦੇ ਉਤਰਨ ਦੇ ਕੁਝ ਦੇ ਬਾਅਦ ਹੋਇਆ ਸੀ। ਧਮਾਕੇ ’ਚ ਘਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਰੀਬ 110 ਹੋਰ ਜ਼ਖਮੀ ਹੋੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਨੂੰ ਹਟਾਉਣ ਦੇ ਮਕਸਦ ਨਾਲ ਕੀਤਾ ਇਕ ਜ਼ਬਰਦਸਤ ਹਮਲਾ ਸੀ।

ਇਹ ਵੀ ਪੜ੍ਹੋ -ਇਟਲੀ ’ਚ ਨਵੇਂ ਸਾਲ ’ਤੇ ਆਤਿਸ਼ਬਾਜ਼ੀ ਕਾਰਣ ਸੈਂਕੜੇ ਪੰਛੀਆਂ ਦੀ ਮੌਤ

ਇਹ ਯਮਨ ’ਚ ਸ਼ਾਂਤੀ ਅਤੇ ਸਥਿਰਤਾ ਦੇ ਵਿਰੁੱਧ ਇਕ ਸੰਦੇਸ਼ ਸੀ। ਸਈਦ ਨੇ ਆਪਣੀ ਸਰਕਾਰ ਦੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਸ ਹਮਲੇ ਦੇ ਪਿਛੇ ਯਮਨ ਦੇ ਹੂਤੀ ਬਾਗੀ ਸਮੂਹ ਦਾ ਹੱਥ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ ’ਤੇ ਕੀਤੇ ਗਏ ਮਿਜ਼ਾਈਲ ਹਮਲੇ ’ਚ ਜਿਨ੍ਹਾਂ ਤਕਨੀਕਾਂ ਦੀ ਵਰਤੋਂ ਕੀਤੀ ਗਈ, ਉਹ ਹੂਤੀਆਂ ਦੀ ਰਣਨੀਤੀ ਦੀ ਪਛਾਣ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਰਕਾਰੀ ਪ੍ਰਤੀ ਨਿਧੀ ਮੰਡਲ ਦੇ ਜਹਾਜ਼ ਤੋਂ ਬਾਹਰ ਆਉਂਦੇ ਹੀ ਧਮਾਕਾ ਹੋਇਆ।

ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News