ਕੁਝ ਸਵਾਲਾਂ ਦੇ ਜਵਾਬ ਤੇ ਫਾਤਿਮਾ ਇਸ ਤਰੀਕੇ ਬਣ ਗਈ Miss Universe 2025
Friday, Nov 21, 2025 - 01:51 PM (IST)
ਇੰਟਰਨੈਸ਼ਨਲ ਡੈਸਕ- ਮਿਸ ਯੂਨੀਵਰਸ 2025 ਦਾ ਤਾਜ ਮੈਕਸੀਕੋ ਦੀ ਸੁੰਦਰੀ ਫਾਤਿਮਾ ਬੋਸ਼ ਦੇ ਸਿਰ ਸਜਿਆ ਹੈ। ਇਹ ਮੁਕਾਬਲਾ ਥਾਈਲੈਂਡ ਵਿੱਚ ਸੰਪੰਨ ਹੋਇਆ। 130 ਤੋਂ ਵੱਧ ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੂੰ ਪਛਾੜ ਕੇ ਫਾਤਿਮਾ ਨੇ ਇਹ ਖਿਤਾਬ ਹਾਸਲ ਕੀਤਾ। ਜਿਵੇਂ ਹੀ ਉਨ੍ਹਾਂ ਦਾ ਨਾਮ ਐਲਾਨਿਆ ਗਿਆ, ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਅਤੇ ਭਾਵੁਕਤਾ ਦਾ ਮਾਹੌਲ ਬਣ ਗਿਆ। ਮੈਕਸੀਕੋ ਨੇ ਇਸ ਜਿੱਤ ਨੂੰ ਇਤਿਹਾਸਕ ਅਤੇ ਮਿਹਨਤ ਨਾਲ ਕਮਾਇਆ ਹੋਇਆ ਤਾਜ ਦੱਸਿਆ।
ਇਹ ਵੀ ਪੜ੍ਹੋ: ਬਿੱਗ ਬੌਸ 19 'ਚ ਹੁਣ ਹੋਵੇਗੀ ਭਾਰਤੀ ਟੀਮ ਦੇ ਇਸ ਧਾਕੜ ਕ੍ਰਿਕਟਰ ਦੀ ਐਂਟਰੀ !

ਆਖਰੀ ਸਵਾਲ ਅਤੇ ਫਾਤਿਮਾ ਦਾ ਜਵਾਬ
ਫਾਤਿਮਾ ਬੋਸ਼ ਦੀ ਜਿੱਤ ਨੂੰ ਉਨ੍ਹਾਂ ਦੇ ਆਖਰੀ ਜਵਾਬ ਨੇ ਪੱਕਾ ਕਰ ਦਿੱਤਾ। ਸਵਾਲ-ਜਵਾਬ ਦੇ ਰਾਊਂਡ ਦੌਰਾਨ, ਮੈਕਸੀਕੋ ਦੀ ਸੁੰਦਰੀ ਤੋਂ ਇਹ ਅਹਿਮ ਸਵਾਲ ਪੁੱਛਿਆ ਗਿਆ:"ਤੁਹਾਡੇ ਹਿਸਾਬ ਨਾਲ 2025 ਵਿੱਚ ਇੱਕ ਔਰਤ ਹੋਣ ਦੀਆਂ ਕੀ ਚੁਣੌਤੀਆਂ ਹੋਣਗੀਆਂ? ਨਾਲ ਹੀ, ਤੁਸੀਂ ਮਿਸ ਯੂਨੀਵਰਸ ਦੇ ਟਾਈਟਲ ਦੀ ਵਰਤੋਂ ਦੁਨੀਆ ਭਰ ਦੀਆਂ ਔਰਤਾਂ ਲਈ ਇੱਕ ਸੁਰੱਖਿਅਤ ਜਗ੍ਹਾ ਬਣਾਉਣ ਲਈ ਕਿਵੇਂ ਕਰੋਗੇ?"

ਜਵਾਬ ਜਿਸਨੇ ਦਿਲ ਜਿੱਤੇ
ਫਾਤਿਮਾ ਬੋਸ਼ ਨੇ ਪੂਰੇ ਯਕੀਨ ਅਤੇ ਜਨੂੰਨ ਨਾਲ ਇਸ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਔਰਤਾਂ ਨੂੰ ਸੁਰੱਖਿਆ ਤੋਂ ਲੈ ਕੇ ਬਰਾਬਰ ਦੇ ਮੌਕਿਆਂ ਤੱਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਪੀੜ੍ਹੀ ਹੁਣ ਬੋਲਣ ਤੋਂ ਡਰਦੀ ਨਹੀਂ ਹੈ। ਫਾਤਿਮਾ ਨੇ ਅੱਗੇ ਕਿਹਾ ਕਿ ਹੁਣ ਔਰਤਾਂ ਵਿੱਚ ਬਦਲਾਅ ਦੀ ਮੰਗ ਕਰਨ, ਲੀਡਰਸ਼ਿਪ ਵਿੱਚ ਆਪਣੀ ਜਗ੍ਹਾ ਲੈਣ, ਅਤੇ ਉਨ੍ਹਾਂ ਚਰਚਾਵਾਂ ਨੂੰ ਨਵਾਂ ਰੂਪ ਦੇਣ ਦੀ ਹਿੰਮਤ ਹੈ ਜੋ ਪਹਿਲਾਂ ਉਨ੍ਹਾਂ ਨੂੰ ਬਾਹਰ ਰੱਖਦੀਆਂ ਸਨ। ਉਨ੍ਹਾਂ ਨੇ ਆਪਣੇ ਜਵਾਬ ਦਾ ਸਮਾਪਨ ਇੱਕ ਸ਼ਕਤੀਸ਼ਾਲੀ ਨਾਅਰੇ ਨਾਲ ਕੀਤਾ: "ਅਸੀਂ ਇੱਥੇ ਬੋਲਣ, ਬਦਲਾਅ ਲਿਆਉਣ ਅਤੇ ਮਿਲ ਕੇ ਇਤਿਹਾਸ ਬਣਾਉਣ ਲਈ ਹਾਂ।"
ਇਹ ਵੀ ਪੜ੍ਹੋ: ਭਾਰਤ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਗੁਆਂਢੀ ਦੇਸ਼ ਵੀ ਕੰਬੇ
ਭਾਰਤ ਦਾ ਸਫ਼ਰ ਹੋਇਆ ਖ਼ਤਮ
ਇਸ ਰੋਮਾਂਚਕ ਫਾਈਨਲ ਮੁਕਾਬਲੇ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਭਾਰਤ ਵੱਲੋਂ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਉਮੀਦਵਾਰ ਸੀ। ਹਾਲਾਂਕਿ, ਭਾਰਤੀ ਦਰਸ਼ਕਾਂ ਦਾ ਸੁਪਨਾ ਟੁੱਟ ਗਿਆ ਕਿਉਂਕਿ ਮਨਿਕਾ ਵਿਸ਼ਵਕਰਮਾ ਟੌਪ 12 ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਨਹੀਂ ਹੋ ਸਕੀ ਅਤੇ ਉਨ੍ਹਾਂ ਦਾ ਸਫ਼ਰ ਸਮਾਪਤ ਹੋ ਗਿਆ।
ਇਹ ਵੀ ਪੜ੍ਹੋ: 65 ਸਾਲ ਬਾਅਦ ਅਚਾਨਕ ਮੁੜ ਟ੍ਰੈਂਡ ਕਰਨ ਲੱਗਾ ਇਹ ਗਾਣਾ, ਜਾਣੋ ਕੀ ਹੈ ਵਜ੍ਹਾ
