ਮੈਲਬੋਰਨ 'ਚ ਹੋਣ ਜਾ ਰਹੇ ਤੀਆਂ ਦੇ ਮੇਲੇ 'ਚ ਮਿਸ ਪੂਜਾ ਬੰਨ੍ਹਣਗੇ ਰੰਗ

Wednesday, Jul 10, 2024 - 03:09 PM (IST)

ਮੈਲਬੋਰਨ 'ਚ ਹੋਣ ਜਾ ਰਹੇ ਤੀਆਂ ਦੇ ਮੇਲੇ 'ਚ ਮਿਸ ਪੂਜਾ ਬੰਨ੍ਹਣਗੇ ਰੰਗ

ਮੈਲਬੌਰਨ (ਮਨਦੀਪ ਸਿੰਘ ਸੈਣੀ)- 13 ਜੁਲਾਈ ਸ਼ਨੀਵਾਰ ਨੂੰ ਮੈਲਬੌਰਨ ਦੇ ਗ੍ਰੀਨਜ਼ਬੋਰੋ ਇਲਾਕੇ ਵਿੱਚ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਗਾਇਕਾ ਮਿਸ ਪੂਜਾ ਸ਼ਿਰਕਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਏਕਤਾ ਸ਼ਰਮਾ ਅਤੇ ਸਾਥੀਆਂ ਨੇ ਦੱਸਿਆ ਕਿ ਮਿਸ ਪੂਜਾ ਲੰਬੇ ਸਮੇਂ ਤੋਂ ਬਾਅਦ ਮੈਲਬੌਰਨ ਵਿੱਚ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ ਜਿਸ ਕਰਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ 9 ਸਾਲਾ ਬੱਚੀ ਨੇ ਸ਼ਾਨਦਾਰ ਗਾਇਕੀ ਨਾਲ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਜੱਜਾਂ ਦਾ ਜਿੱਤਿਆ ਦਿਲ

ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਭੰਗੜਾ, ਗਿੱਧਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। ਇਸ ਮੌਕੇ ਮਿਸ ਅਤੇ ਮਿਸਿਜ਼ ਤੀਆਂ ਦਾ ਮੁਕਾਬਲਾ ਵਿਸ਼ੇਸ਼ ਖਿੱੱਚ ਦਾ ਕੇਂਦਰ ਹੋਵੇਗਾ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਸੱੱਭਿਆਚਾਰ ਦੀ ਚੇਟਕ ਲਾਉਣ ਲਈ ਸਵਾਲ-ਜੁਆਬ ਦਾ ਗੇੜ ਵੀ ਹੋਵੇਗਾ। ਪ੍ਰਬੰਧਕਾਂ ਨੇ ਸਮੂਹ ਮੁਟਿਆਰਾਂ, ਬੱਚਿਆਂ ਅਤੇ ਬੀਬੀਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News