ਪਾਕਿਸਤਾਨ ''ਚ ਚੋਣਾਂ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਨੇ ਕੀਤੀ ਖੁਦਕੁਸ਼ੀ
Saturday, Jul 21, 2018 - 03:36 PM (IST)

ਲਾਹੌਰ (ਭਾਸ਼ਾ)— ਪਾਕਿਸਤਾਨ ਵਿਚ ਰਾਸ਼ਟਰੀ ਅਤੇ ਸੂਬਾਈ ਅਸੈਂਬਲੀ ਲਈ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਚੋਣਾਂ ਵਿਚ ਪੰਜਾਬ ਸੂਬੇ ਤੋਂ ਖੜ੍ਹੇ ਇਕ ਆਜ਼ਾਦ ਉਮੀਦਵਾਰ ਨੇ ਆਪਣੇ ਪੁੱਤਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਖੁਦਕੁਸ਼ੀ ਕਰ ਲਈ।
ਮਿਰਜ਼ਾ ਮੁਹੰਮਦ ਅਹਿਮਦ ਮੁਗਲ ਫੈਸਲਾਬਾਦ ਵਿਚ ਐੱਨ. ਏ-103 ਅਤੇ ਪੀ. ਪੀ-103 ਚੋਣ ਖੇਤਰਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਸਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਮੁਗਲ ਨੇ ਪੁੱਤਰਾਂ ਨਾਲ ਝਗੜੇ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਕ ਕਬਰਸਤਾਨ ਵਿਚ ਉਨ੍ਹਾਂ ਦੀ ਲਾਸ਼ ਮਿਲੀ। ਘਟਨਾ ਤੋਂ ਬਾਅਦ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦੋਹਾਂ ਚੋਣ ਖੇਤਰਾਂ ਵਿਚ ਚੋਣਾਂ ਟਾਲ ਦਿੱਤੀਆਂ।