ਅਮਰੀਕਾ ''ਚ ਗੋਲੀਬਾਰੀ ''ਚ ਨਾਬਾਲਗ ਦੀ ਮੌਤ, 5 ਕੁੜੀਆਂ ਜ਼ਖ਼ਮੀ

Wednesday, Mar 22, 2023 - 10:51 AM (IST)

ਅਮਰੀਕਾ ''ਚ ਗੋਲੀਬਾਰੀ ''ਚ ਨਾਬਾਲਗ ਦੀ ਮੌਤ, 5 ਕੁੜੀਆਂ ਜ਼ਖ਼ਮੀ

ਮਿਲਵਾਕੀ (ਭਾਸ਼ਾ)- ਅਮਰੀਕਾ ਦੇ ਮਿਲਵਾਕੀ ਸ਼ਹਿਰ ਵਿਚ ਗੋਲੀਬਾਰੀ ਦੀ ਇਕ ਘਟਨਾ ਵਿਚ 15 ਸਾਲਾ ਇਕ ਮੁੰਡੇ ਦੀ ਮੌਤ ਹੋ ਗਈ, ਜਦੋਂਕਿ 5 ਕੁੜੀਆਂ ਜ਼ਖ਼ਮੀ ਹੋ ਗਈਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ 11:30 ਵਜੇ ਹੋਈ ਗੋਲੀਬਾਰੀ ਵਿਚ ਮੁੰਡੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲਵਾਕੀ ਕਾਊਂਟੀ ਦੇ ਮੈਡੀਕਲ ਐਗਜ਼ਾਮੀਨਰ ਦਫ਼ਤਰ ਨੇ ਮਾਰੇ ਗਏ ਮੁੰਡੇ ਦੀ ਪਛਾਣ ਡੇਵੀਅਨ ਪੈਟਰਸਨ ਦੇ ਰੂਪ ਵਿਚ ਕੀਤੀ ਹੈ। ਪੁਲਸ ਮੁਤਾਬਕ ਜ਼ਖ਼ਮੀ ਕੁੜੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਜਾਂਚਕਰਤਾਵਾਂ ਨੇ ਕਿਹਾ ਕਿ ਉਹ ਅਣਪਛਾਤੇ ਸ਼ੱਕੀਆਂ ਦੀ ਭਾਲ ਕਰ ਰਹੇ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੋਲੀਬਾਰੀ ਕਿਉਂ ਹੋਈ ਹੈ। ਜੈਕਲੀਨ ਮੂਰ ਨਾਮ ਦੀ ਇਕ ਸਥਾਨਕ ਮਹਿਲਾ ਨੇ ਦੱਸਿਆ ਕਿ ਉਸ ਦੀ 16 ਸਾਲਾ ਧੀ ਦਾ ਲਗਭਗ 3 ਸਾਲ ਪਹਿਲਾਂ ਉਸੇ ਇਲਾਕੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਰ ਨੇ ਕਿਹਾ ਕਿ 15 ਸਾਲ ਹੋਵੇ ਜਾਂ 14 ਸਾਲ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਅਜੇ ਵੀ ਇਕ ਬੱਚਾ ਸੀ। ਕਿਸੇ ਨੇ ਆਪਣਾ ਬੱਚਾ ਫਿਰ ਤੋਂ ਗੁਆ ਦਿੱਤਾ ਹੈ। ਇਕ ਹੋਰ ਗੈਰ ਗੋਰੇ ਮਾਤਾ-ਪਿਤਾ ਨੂੰ ਆਪਣੇ ਬੱਚੇ ਨੂੰ ਦਫਨਾਉਣਾ ਪੈ ਰਿਹਾ ਹੈ।
 


author

cherry

Content Editor

Related News