ਲਹਿੰਦੇ ਪੰਜਾਬ ਵਿਚ 10 ਸਾਲਾ ਲੜਕੇ ਨਾਲ ਕੁਕਰਮ, ਅਧਿਆਪਕ ''ਤੇ ਲੱਗੇ ਇਲਜ਼ਾਮ

Sunday, Oct 25, 2020 - 11:44 PM (IST)

ਲਹਿੰਦੇ ਪੰਜਾਬ ਵਿਚ 10 ਸਾਲਾ ਲੜਕੇ ਨਾਲ ਕੁਕਰਮ, ਅਧਿਆਪਕ ''ਤੇ ਲੱਗੇ ਇਲਜ਼ਾਮ

ਲਾਹੌਰ (ਏ.ਐੱਨ.ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਜ਼ਿਲੇ ਦੇ ਅਹਿਮਦਪੁਰ ਸ਼ਾਰਕੀਆ ਸਬ-ਡਵੀਜ਼ਨ ਵਿਚ ਹੋਸਟਲ ਵਿਚ ਰਹਿ ਰਹੇ ਨਾਬਾਲਗ ਲੜਕੇ ਨਾਲ ਇਕ ਅਧਿਆਪਕ ਵਲੋਂ ਕਥਿਤ ਤੌਰ ‘ਤੇ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨੀ ਨਿਊਜ਼ ਚੈਨਲ ਏ.ਆਰ.ਵਾਈ. ਵਲੋਂ ਦਿੱਤੀ ਗਈ ਹੈ।

ਪੁਲਸ ਨੇ 10 ਸਾਲਾ ਲੜਕੇ ਨੂੰ ਡਾਕਟਰੀ ਜਾਂਚ ਲਈ ਤਹਿਸੀਲ ਹੈੱਡਕੁਆਰਟਰ ਵਿਚ ਭੇਜ ਦਿੱਤਾ ਹੈ ਅਤੇ ਇਸ ਤੋਂ ਬਾਅਦ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਏ.ਆਰ.ਵਾਈ. ਨਿਊਜ਼ ਮੁਤਾਬਕ ਪਿਛਲੇ ਹਫਤਿਆਂ ਦੌਰਾਨ ਦੇਸ਼ ਵਿਚ ਨਾਬਾਲਗ ਲੜਕਿਆਂ ਨਾਲ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। 14 ਅਕਤੂਬਰ ਨੂੰ ਪੁਲਸ ਨੇ ਪੰਜਾਬ ਸੂਬੇ ਦੇ ਜੇਹਲਮ ਖੇਤਰ ਵਿਚ ਬੰਦੂਕ ਦੀ ਨੋਕ 'ਤੇ ਨਾਬਾਲਗ ਲੜਕਿਆਂ ਤੇ ਲੜਕੀਆਂ ਨਾਲ ਬਲਾਤਕਾਰ ਕਰਨ ਵਾਲੇ ਇਕ ਰੈਕੇਟ ਨੂੰ ਫੜਨ ਦਾ ਦਾਅਵਾ ਕੀਤਾ ਸੀ।


author

Baljit Singh

Content Editor

Related News