ਪਰਬਤਾਰੋਹੀ ਮਿੰਗਮਾ ਜੀ. ਨੇ ਰਚਿਆ ਇਤਿਹਾਸ, ਬਿਨਾਂ ਵਾਧੂ ਆਕਸੀਜਨ ਦੇ 14 ਚੋਟੀਆਂ ਕੀਤੀਆਂ ਫਤਹਿ

Saturday, Oct 05, 2024 - 11:27 AM (IST)

ਕਾਠਮਾਂਡੂ (ਭਾਸ਼ਾ)- ਪ੍ਰਸਿੱਧ ਨੇਪਾਲੀ ਪਰਬਤਾਰੋਹੀ ਮਿੰਗਮਾ ਜੀ. ਸ਼ੇਰਪਾ ਨੇ ਵਾਧੂ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ 8,000 ਮੀਟਰ ਤੋਂ ਵੱਧ ਉੱਚੀਆਂ ਸਾਰੀਆਂ 14 ਚੋਟੀਆਂ ’ਤੇ ਚੜ੍ਹਨ ਵਾਲਾ ਪਹਿਲਾ ਨੇਪਾਲੀ ਪਰਬਤਾਰੋਹੀ ਬਣ ਕੇ ਇਤਿਹਾਸ ਰਚ ਦਿੱਤਾ।

 

ਇਹ ਵੀ ਪੜ੍ਹੋ: ਇਜ਼ਰਾਈਲ ਨੇ ਹਿਜ਼ਬੁੱਲਾ ਦਾ ਮੁਖੀ ਬਣਨ ਤੋਂ ਪਹਿਲਾਂ ਹੀ ਨਸਰੱਲਾ ਦੇ ਵਾਰਿਸ ਸਫੀਦੀਨ ਨੂੰ ਕੀਤਾ ਢੇਰ

 

PunjabKesari

ਇਹ ਮੁਹਿੰਮ ਕਰਵਾਉਣ ਵਾਲੇ ‘ਇਮੇਜਿਨ ਨੇਪਾਲ ਟ੍ਰੈਕਸ’ ਦੇ ਨਿਰਦੇਸ਼ਕ ਦਾਵਾ ਸ਼ੇਰਪਾ ਨੇ ਦਾਅਵਾ ਕੀਤਾ ਕਿ 38 ਸਾਲਾ ਮਿੰਗਮਾ ਸ਼ਾਮ 4:06 ਵਜੇ ਤਿੱਬਤ ਵਿਚ ਸ਼ੀਸ਼ਪਾਂਗਮਾ (8,027 ਮੀਟਰ) ਦੀ ਚੋਟੀ ’ਤੇ ਪਹੁੰਚੇ ਅਤੇ ਇਸ ਤਰ੍ਹਾਂ ਉਹ ਬਿਨਾਂ ਵਾਧੂ ਆਕਸੀਜਨ ਦੇ 8,000 ਮੀਟਰ ਉੱਚੀਆਂ ਚੋਟੀਆਂ ਵਿਚੋਂ 14 ’ਤੇ ਚੜ੍ਹਨ ਵਾਲੇ ਨੇਪਾਲ ਦੇ ਪਹਿਲੇ ਪਰਬਤਾਰੋਹੀ ਬਣ ਗਏ।

ਇਹ ਵੀ ਪੜ੍ਹੋ: ਪਾਕਿ ਨਾਗਰਿਕ ਨੇ ਆਸਟ੍ਰੇਲੀਆ ’ਚ ਸ੍ਰੀ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ, ਅਗਲੇ ਮਹੀਨੇ ਸੁਣਾਈ ਜਾਵੇਗੀ ਸਜ਼ਾ

PunjabKesari

ਆਯੋਜਕ ਨੇ ਕਿਹਾ, "ਇਮੇਜਿਨ ਨੇਪਾਲ ਟ੍ਰੈਕਸ ਦੀ 11 ਮੈਂਬਰੀ ਟੀਮ ਦੀ ਅਗਵਾਈ ਕਰਦੇ ਹੋਏ ਮਿੰਗਮਾ ਜੀ. 2006 ਵਿੱਚ ਐਡਰਨ ਪਾਸਬਾਨ ਵੱਲੋਂ ਅਪਣਾਏ ਗਏ ਸਪੈਨਿਸ਼ ਰੂਟ ਰਾਹੀਂ ਸ਼ਾਮ 4:06 ਵਜੇ ਸਿਖਰ'ਤੇ ਪੁੱਜੇ।" ਮਿੰਗਮਾ ਦਾ ਜਨਮ ਪੂਰਬੀ ਨੇਪਾਲ ਦੇ ਦੋਲਖਾ ਜ਼ਿਲ੍ਹੇ ਦੇ ਰੋਲਵਾਲਿੰਗ ਗ੍ਰਾਮੀਣ ਨਗਰਪਾਲਿਕਾ ਖੇਤਰ ਵਿੱਚ ਹੋਇਆ ਸੀ। ਉਹ ਇਮੇਜਿਨ ਨੇਪਾਲ ਟ੍ਰੈਕਸ ਦੇ ਮੈਨੇਜਿੰਗ ਡਾਇਰੈਕਟਰ ਹਨ।

ਇਹ ਵੀ ਪੜ੍ਹੋ: ਪਾਕਿਸਤਾਨ: ਪੁਲਸ ਨੇ ਇਮਰਾਨ ਖਾਨ ਦੀਆਂ ਭੈਣਾਂ ਨੂੰ ਕੀਤਾ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News