ਮਿਆਂਮਾਰ ''ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ ਹਲਾਇੰਗ ਬਣੇ ਰਾਸ਼ਟਰਪਤੀ

Friday, Apr 10, 2026 - 05:55 PM (IST)

ਮਿਆਂਮਾਰ ''ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ ਹਲਾਇੰਗ ਬਣੇ ਰਾਸ਼ਟਰਪਤੀ

ਬੈਂਕਾਕ (ਭਾਸ਼ਾ): ਮਿਆਂਮਾਰ ਵਿੱਚ 2021 ਵਿੱਚ ਲੋਕਤੰਤਰੀ ਸਰਕਾਰ ਦਾ ਤਖ਼ਤਾ ਪਲਟਣ ਵਾਲੇ ਫੌਜੀ ਕਮਾਂਡਰ ਮਿਨ ਆਂਗ ਹਲਾਇੰਗ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ । ਹਲਾਇੰਗ ਨੇ ਸਾਲ 2021 ਵਿੱਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹਣ ਤੋਂ ਬਾਅਦ ਦੇਸ਼ 'ਤੇ ਸਖ਼ਤ ਫੌਜੀ ਸ਼ਾਸਨ ਲਾਗੂ ਕੀਤਾ ਸੀ। ਉਨ੍ਹਾਂ ਦਾ ਇਹ ਸਹੁੰ ਚੁੱਕ ਸਮਾਗਮ ਉਨ੍ਹਾਂ ਚੋਣਾਂ ਤੋਂ ਬਾਅਦ ਹੋਇਆ ਹੈ, ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਮਾਹਰਾਂ ਅਤੇ ਮਨੁੱਖੀ ਅਧਿਕਾਰ ਸਮੂਹਾਂ ਨੇ ਨਾ ਤਾਂ ਆਜ਼ਾਦ ਅਤੇ ਨਾ ਹੀ ਨਿਰਪੱਖ ਦੱਸਿਆ ਹੈ।

ਹਲਾਇੰਗ ਦਾ ਰਾਸ਼ਟਰਪਤੀ ਬਣਨਾ ਫੌਜੀ ਤਾਨਾਸ਼ਾਹਾਂ ਦੀ ਉਸੇ ਰਵਾਇਤ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿੱਥੇ ਉਹ ਪੱਖਪਾਤੀ ਚੋਣਾਂ ਰਾਹੀਂ ਆਪਣੇ ਸ਼ਾਸਨ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਹਲਾਇੰਗ ਹੁਣ ਅਗਲੇ 5 ਸਾਲਾਂ ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣਗੇ ਅਤੇ ਉਨ੍ਹਾਂ ਦੀ ਕੈਬਨਿਟ ਵਿੱਚ ਵੀ ਫੌਜ ਦਾ ਪੂਰਾ ਦਬਦਬਾ ਹੈ। ਸ਼ੁੱਕਰਵਾਰ ਨੂੰ ਸਹੁੰ ਚੁੱਕਣ ਵਾਲੇ 30 ਕੈਬਨਿਟ ਮੈਂਬਰਾਂ ਵਿੱਚੋਂ 28 ਮੌਜੂਦਾ ਜਾਂ ਸਾਬਕਾ ਜਨਰਲ ਹਨ। ਫੌਜੀ ਪੱਖੀ ਗਠਜੋੜ ਕੋਲ ਵਿਧਾਨ ਸਭਾ ਵਿੱਚ ਲਗਭਗ 90 ਫੀਸਦੀ ਸੀਟਾਂ ਹਨ।

ਪੜ੍ਹੋ ਇਹ ਅਹਿਮ ਖ਼ਬਰ-  ਈਰਾਨ ਨਾਲ ਸ਼ਾਂਤੀ ਵਾਰਤਾ ਲਈ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਪਾਕਿਸਤਾਨ ਰਵਾਨਾ

ਆਪਣੇ ਸੰਬੋਧਨ ਵਿੱਚ 69 ਸਾਲਾ ਮਿਨ ਆਂਗ ਹਲਾਇੰਗ ਨੇ ਦਾਅਵਾ ਕੀਤਾ ਕਿ ਮਿਆਂਮਾਰ ਲੋਕਤੰਤਰ ਦੇ ਰਾਹ 'ਤੇ ਪਰਤ ਆਇਆ ਹੈ ਅਤੇ ਇੱਕ ਬਿਹਤਰ ਭਵਿੱਖ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਬਾਗ਼ੀ ਨਸਲੀ ਸਮੂਹਾਂ ਨਾਲ ਸ਼ਾਂਤੀ ਸਥਾਪਤ ਕਰਨ ਅਤੇ ਗੁਆਂਢੀ ਦੇਸ਼ਾਂ (ਆਸੀਆਨ) ਨਾਲ ਸਬੰਧ ਸੁਧਾਰਨ ਦਾ ਸੰਕਲਪ ਵੀ ਲਿਆ। ਹਾਲਾਂਕਿ ਅੰਤਰਰਾਸ਼ਟਰੀ ਮਾਹਰ ਇਸ ਨੂੰ ਸਿਰਫ਼ ਫੌਜੀ ਸ਼ਾਸਨ ਨੂੰ ਲੋਕਤੰਤਰ ਦੀ ਆੜ ਵਿੱਚ ਲੁਕਾਉਣ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ

ਪੜ੍ਹੋ ਇਹ ਅਹਿਮ ਖ਼ਬਰ-  ਈਰਾਨ-ਅਮਰੀਕਾ ਜੰਗ 'ਚ ਯੂਕਰੇਨ ਦੀ ਗੁਪਤ ਐਂਟਰੀ! ਢੇਰ ਕੀਤੇ 'ਸ਼ਾਹੇਦ' ਡਰੋਨ; ਜ਼ੇਲੇਂਸਕੀ ਨੇ ਕੀਤਾ ਵੱਡਾ ਖ਼ੁਲਾਸਾ

8,000 ਨਾਗਰਿਕਾਂ ਦੀ ਮੌਤ ਅਤੇ ਸੂ ਕੀ ਜੇਲ੍ਹ 'ਚ 

ਮਨੁੱਖੀ ਅਧਿਕਾਰ ਨਿਗਰਾਨ ਸੰਗਠਨ ਅਨੁਸਾਰ 2021 ਵਿੱਚ ਫੌਜੀ ਤਖ਼ਤਾਪਲਟ ਤੋਂ ਬਾਅਦ ਹੁਣ ਤੱਕ ਲਗਭਗ 8,000 ਨਾਗਰਿਕ ਮਾਰੇ ਗਏ ਹਨ ਅਤੇ 22,208 ਸਿਆਸੀ ਕੈਦੀ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ। ਦੇਸ਼ ਦੀ ਹਰਮਨਪਿਆਰੀ ਨੇਤਾ ਆਂਗ ਸਾਨ ਸੂ ਕੀ, ਜਿਨ੍ਹਾਂ ਦੀ ਪਾਰਟੀ ਨੇ 2015 ਅਤੇ 2020 ਦੀਆਂ ਚੋਣਾਂ ਵਿੱਚ ਭਾਰੀ ਜਿੱਤ ਹਾਸਲ ਕੀਤੀ ਸੀ, ਇਸ ਸਮੇਂ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਇਨ੍ਹਾਂ ਦੋਸ਼ਾਂ ਨੂੰ ਵਿਆਪਕ ਤੌਰ 'ਤੇ ਰਾਜਨੀਤੀ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News