ਤਾਈਵਾਨ ''ਤੇ ਕਬਜ਼ਾ ਕਰਨ ਦੀ ਤਿਆਰੀ ''ਚ ਚੀਨ ! ਸਿੱਧੇ ਹਮਲੇ ਦੀ ਜਗ੍ਹਾ ਅਪਣਾ ਸਕਦੈ ਇਹ ''ਤਰੀਕਾ''
Wednesday, Aug 05, 2026 - 06:00 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਦੋਂ ਅਮਰੀਕਾ-ਇਰਾਨ ਵਿਚਾਲੇ ਤਣਾਅ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਇਸੇ ਦੌਰਾਨ ਚੀਨ-ਤਾਈਵਾਨ ਵਿਚਾਲੇ ਵੀ ਜੰਗ ਦੇ ਬੱਦਲ ਸੰਘਣੇ ਹੁੰਦੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ, ਜੇਕਰ ਚੀਨ ਤਾਈਵਾਨ 'ਤੇ ਆਪਣਾ ਕੰਟਰੋਲ ਸਥਾਪਤ ਕਰਨ ਦਾ ਫੈਸਲਾ ਕਰਦਾ ਹੈ, ਤਾਂ ਉਹ ਸਿੱਧੇ ਫੌਜੀ ਹਮਲੇ ਦੀ ਜਗ੍ਹਾ ਹੋਰ ਰਣਨੀਤਕ ਵਿਕਲਪਾਂ ਦੀ ਚੋਣ ਕਰ ਸਕਦਾ ਹੈ।
ਤਾਈਵਾਨ 'ਤੇ ਕਬਜ਼ਾ ਕਰਨ ਲਈ ਸਮੁੰਦਰੀ ਜਾਂ ਜ਼ਮੀਨੀ ਫੌਜ ਰਾਹੀਂ ਹਮਲਾ ਚੀਨ ਲਈ ਬਹੁਤ ਖਤਰਨਾਕ ਅਤੇ ਖਰਚੀਲਾ ਹੋ ਸਕਦਾ ਹੈ। ਇਸ ਲਈ ਚੀਨ ਅਜਿਹੀ ਰਣਨੀਤੀ ਅਪਣਾ ਸਕਦਾ ਹੈ ਜਿਸ ਨਾਲ ਤਾਈਵਾਨ ਨੂੰ ਬਿਨਾਂ ਵੱਡੀ ਫੌਜੀ ਜੰਗ ਦੇ ਝੁਕਣ ਲਈ ਮਜਬੂਰ ਕੀਤਾ ਜਾ ਸਕੇ। ਇਸ ਤਹਿਤ ਚੀਨ ਤਾਈਵਾਨ ਦੇ ਆਲੇ-ਦੁਆਲੇ ਸਮੁੰਦਰੀ ਅਤੇ ਹਵਾਈ ਨਾਕੇਬੰਦੀ ਕਰ ਸਕਦਾ ਹੈ। ਇਸ ਨਾਲ ਤਾਈਵਾਨ ਤੱਕ ਅਨਾਜ, ਊਰਜਾ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ ਠੱਪ ਹੋ ਜਾਵੇਗੀ, ਜਿਸ ਨਾਲ ਤਾਈਵਾਨ ਦੀ ਅਰਥਵਿਵਸਥਾ 'ਤੇ ਭਾਰੀ ਦਬਾਅ ਪਵੇਗਾ।
ਇਹ ਵੀ ਪੜ੍ਹੋ- 20 ਮਿੰਟਾਂ 'ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ ਬੁਰੀ ਤਰ੍ਹਾਂ ਕੰਬ ਗਿਆ ਦੁਬਈ
ਇਸ ਤੋਂ ਇਲਾਵਾ ਚੀਨ ਹਾਈਬ੍ਰਿਡ ਵਾਰਫੇਅਰ ਦਾ ਸਹਾਰਾ ਲੈ ਸਕਦਾ ਹੈ, ਜਿਸ ਵਿੱਚ ਸਾਈਬਰ ਹਮਲੇ, ਗੁੰਮਰਾਹਕੁੰਨ ਪ੍ਰਚਾਰ ਅਤੇ ਤਾਈਵਾਨ ਦੇ ਬੁਨਿਆਦੀ ਢਾਂਚੇ, ਜਿਵੇਂ ਇੰਟਰਨੈੱਟ ਕੇਬਲਾਂ ਅਤੇ ਪਾਵਰ ਗ੍ਰਿਡ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ।
ਜੇਕਰ ਚੀਨ ਸਿੱਧਾ ਹਮਲਾ ਕਰਨ ਦੀ ਬਜਾਏ ਨਾਕੇਬੰਦੀ ਜਾਂ ਆਰਥਿਕ ਘੇਰਾਬੰਦੀ ਕਰਦਾ ਹੈ, ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਲਈ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਫੌਜੀ ਦਖਲਅੰਦਾਜ਼ੀ ਕਰਨਾ ਕਾਨੂੰਨੀ ਅਤੇ ਰਾਜਨੀਤਿਕ ਤੌਰ 'ਤੇ ਮੁਸ਼ਕਲ ਹੋ ਜਾਵੇਗਾ, ਜਿਸ ਨਾਲ ਚੀਨ ਦੇ ਤਾਈਵਾਨ 'ਤੇ ਕਬਜ਼ਾ ਕਰਨ ਦੇ ਰਸਤੇ 'ਚ ਵੱਡੀ ਰੁਕਾਵਟ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ- ਜ਼ਕਰਬਰਗ ਨੇ ਮੰਗ ਲਈ ਮੁਆਫ਼ੀ ! CSAM ਮਾਮਲੇ 'ਚ META ਨੇ ਮੰਨੀ ਗ਼ਲਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
