ਅਮਰੀਕਾ: ਸਕੂਲਾਂ ''ਚ ਵਾਪਸ ਆਉਣ ''ਤੇ ਲੱਖਾਂ ਬੱਚਿਆਂ ਦਾ ਕੋਰੋਨਾ ਟੈਸਟ ਆਇਆ ਪਾਜ਼ੇਟਿਵ

Wednesday, Sep 08, 2021 - 10:38 PM (IST)

ਅਮਰੀਕਾ: ਸਕੂਲਾਂ ''ਚ ਵਾਪਸ ਆਉਣ ''ਤੇ ਲੱਖਾਂ ਬੱਚਿਆਂ ਦਾ ਕੋਰੋਨਾ ਟੈਸਟ ਆਇਆ ਪਾਜ਼ੇਟਿਵ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਕੋਰੋਨਾ ਪਾਬੰਦੀਆਂ ਵਿਚ ਢਿੱਲ ਮਿਲਣ ਤੋਂ ਬਾਅਦ, ਵਿਅਕਤੀਗਤ ਕਲਾਸਾਂ ਦੇ ਸ਼ੁਰੂ ਹੋਣ 'ਤੇ ਲੱਖਾਂ ਵਿਦਿਆਰਥੀਆਂ ਦਰਮਿਆਨ ਕੋਵਿਡ-19 ਦੇ ਕੇਸ ਵੱਧ ਰਹੇ ਹਨ। ਮੌਜੂਦਾ ਸਮੇਂ ਹਰ ਹਫਤੇ ਅਮਰੀਕੀ ਬੱਚਿਆਂ ਦੀ ਰਿਕਾਰਡ ਗਿਣਤੀ ਵਾਇਰਸ ਲਈ ਸਕਾਰਾਤਮਕ ਟੈਸਟ ਕਰ ਰਹੀ ਹੈ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਤੇ ਚਿਲਡਰਨਜ਼ ਹਸਪਤਾਲ ਐਸੋਸੀਏਸ਼ਨ ਦੁਆਰਾ ਜਾਰੀ ਹਫਤਾਵਾਰੀ ਰਿਪੋਰਟ ਦੇ ਅਨੁਸਾਰ, ਪਿਛਲੇ ਹਫਤੇ ਦੌਰਾਨ ਯੂ. ਐੱਸ. 'ਚ ਤਕਰੀਬਨ 252,000 ਬੱਚਿਆਂ ਨੇ ਕੋਵਿਡ-19 ਲਈ ਪਾਜ਼ੇਟਿਵ ਟੈਸਟ ਕੀਤਾ ਹੈ। ਕੋਵਿਡ ਅੰਕੜਿਆਂ ਅਨੁਸਾਰ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ, 5 ਮਿਲੀਅਨ ਤੋਂ ਵੱਧ ਬੱਚਿਆਂ ਨੇ ਵਾਇਰਸ ਲਈ ਪਾਜ਼ੇਟਿਵ ਟੈਸਟ ਕੀਤਾ ਹੈ। ਹਫਤਾਵਾਰੀ ਅੰਕੜਾ ਹੁਣ ਜੂਨ ਦੇ ਮੁਕਾਬਲੇ ਲਗਭਗ 300 ਗੁਣਾ ਜ਼ਿਆਦਾ ਹੈ, ਜਦੋਂ ਇੱਕ ਹਫਤੇ ਦੇ ਸਮੇਂ 'ਚ ਸਿਰਫ 8,400 ਬਾਲ ਕੋਰੋਨਾ ਮਾਮਲੇ ਸਾਹਮਣੇ ਆਏ ਸਨ।

ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ


ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ. ਡੀ. ਸੀ.) ਦੇ ਅੰਕੜਿਆਂ ਅਨੁਸਾਰ ਦੱਖਣੀ ਅਮਰੀਕਾ 'ਚ ਬੱਚਿਆਂ ਦੀ ਕੋਰੋਨਾ ਲਾਗ ਦਾ ਅੱਧੇ ਤੋਂ ਵੱਧ ਦਾ ਹਿੱਸਾ ਹੈ। ਪੂਰੇ ਅਮਰੀਕਾ 'ਚ 2,400 ਤੋਂ ਘੱਟ ਬੱਚੇ ਪੁਸ਼ਟੀ ਕੀਤੇ ਜਾਂ ਸ਼ੱਕੀ ਕੋਵਿਡ-19 ਦੀ ਲਾਗ ਨਾਲ ਹਸਪਤਾਲ ਵਿਚ ਦਾਖਲ ਹਨ। ਸਿਹਤ ਮਾਹਰਾਂ ਅਨੁਸਾਰ ਵਾਇਰਸ ਦੀ ਲਾਗ ਬੱਚਿਆਂ ਦੀ ਲੰਮੇ ਸਰੀਰਕ, ਭਾਵਨਾਤਮਕ ਤੇ ਮਾਨਸਿਕ ਸਿਹਤ 'ਤੇ ਪ੍ਰਭਾਵ ਪਾ ਸਕਦੀ ਹੈ।

ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


 


author

Gurdeep Singh

Content Editor

Related News