ਫਿਲੀਪੀਨਜ਼ 'ਚ ਮਿਲਟਰੀ ਜਹਾਜ਼ ਹਾਦਸਾਗ੍ਰਸਤ, ਘੱਟੋ-ਘੱਟ 29 ਲੋਕਾਂ ਦੀ ਮੌਤ, ਬਚਾਏ ਗਏ 50 ਲੋਕ
Sunday, Jul 04, 2021 - 04:57 PM (IST)
ਮਨੀਲਾ (ਭਾਸ਼ਾ):ਫਿਲੀਪੀਨਜ਼ ਵਿਚ ਇਕ ਮਿਲਟਰੀ ਹਵਾਈ ਜਹਾਜ਼ ਸੀ-130 ਰਨਵੇਅ 'ਤੇ ਨਾ ਉੱਤਰ ਪਾਉਣ ਕਾਰਨ ਅੱਜ ਮਤਲਬ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ।ਫਿਲੀਪੀਨਜ਼ ਮਿਲਟਰੀ ਪ੍ਰਮੁੱਖ ਨੇ ਦੱਸਿਆ ਕਿ ਹਾਦਸਾ ਦੱਖਣੀ ਫਿਲੀਪੀਨਜ਼ ਵਿਚ ਵਾਪਰਿਆ ਹੈ। ਸੈਨਾ ਦੇ ਇਸ ਜਹਾਜ਼ ਵਿਚ ਮਿਲਟਰੀ ਕਰਮੀ ਸਵਾਰ ਸਨ। ਇਸ ਹਾਦਸੇ ਵਿਚ 29 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਘੱਟੋ-ਘੱਟ 50 ਲੋਕਾ ਨੂੰ ਬਚਾ ਲਿਆ ਗਿਆ ਹੈ। ਚੀਫ ਆਫ ਸਟਾਫ ਜਨਰਲ ਸਿਰਿਲਿਟੋ ਸੋਬੇਜਾਨ ਨੇ ਇਹ ਜਾਣਕਾਰੀ ਦਿੱਤੀ। ਫਿਲੀਪੀਨਜ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਂਜਾਨਾ ਮੁਤਾਬਕ ਜਹਾਜ਼ ਵਿਚ ਘੱਟੋ-ਘੱਟ 92 ਲੋਕ ਸਵਾਰ ਸਨ। ਬਚਾਅ ਕੰਮ ਜਾਰੀ ਹੈ।
ਉਹਨਾਂ ਨੇ ਕਿਹਾ ਕਿ ਜਹਾਜ਼ ਵਿਚ 3 ਚਾਲਕਾਂ ਅਤੇ ਚਾਲਕ ਦਲ ਦੇ 5 ਮੈਂਬਰਾਂ ਸਮੇਤ 92 ਲੋਕ ਸਵਾਰ ਸਨ। ਜਹਾਜ਼ ਵਿਚ ਬਾਕੀ ਲੋਕ ਮਿਲਟਰੀ ਕਰਮੀ ਸਨ। ਜਹਾਜ਼ ਦੱਖਣੀ ਸ਼ਹਿਰ ਕਾਗਾਯਨ ਡੀ ਓਰੋ ਤੋਂ ਮਿਲਟਰੀ ਬਲਾਂ ਨੂੰ ਲਿਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਚਾਲਕ ਜਿਉਂਦੇ ਬਚੇ ਲੋਕਾਂ ਵਿਚ ਸ਼ਾਮਲ ਹੈ ਪਰ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ। ਇਸ ਦੇ ਇਲਾਵਾ ਜ਼ਮੀਨ 'ਤੇ ਮੌਜੂਦ ਘੱਟੋ-ਘੱਟ ਚਾਰ ਪੇਂਡੂ ਲੋਕ ਵੀ ਜ਼ਖਮੀ ਹੋਏ ਹਨ।ਹਾਦਸੇ ਦਾ ਸ਼ਿਕਾਰ ਹੋਇਆ ਲਾਕਹੀਡ ਸੀ-130 ਹਰਕਿਊਲਿਸ ਫਿਲੀਪੀਨਜ਼ ਨੂੰ ਮਿਲਟਰੀ ਸਹਾਇਤਾ ਦੇ ਤੌਰ 'ਤੇ ਇਸਸਾਲ ਸੌਂਪੇ ਗਏ ਅਮਰੀਕੀ ਹਵਾਈ ਸੈਨਾ ਦੇ ਦੋ ਸਾਬਕਾ ਜਹਾਜ਼ਾਂ ਵਿਚੋਂ ਇਕ ਸੀ।
ਚੀਫ ਆਫ ਸਟਾਫ ਜਨਰਲ ਸਿਰਿਲਿਟੋ ਸੇਬੋਜਾਨਾ ਨੇ ਦੱਸਿਆ ਕਿ ਜਹਾਜ਼ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਠੀਕ ਪਹਿਲਾਂ ਸੁਲੁ ਸੂਬੇ ਵਿਚ ਪਰਬਤੀ ਕਸਬੇ ਪਾਟੀਕੁਲ ਦੇ ਬਾਂਗਕਲ ਪਿੰਡ ਵਿਚ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਮਿਲਟਰੀ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਘੱਟੋ-ਘੱਟ 50 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਮਿਲਟਰੀ ਬਲ ਬਾਕੀ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਸੈਨਾ ਨੇ ਕਿਹਾ,''ਚਸ਼ਮਦੀਦਾਂ ਨੇ ਦੱਸਿਆ ਕਿ ਕਈ ਜਵਾਨਾਂ ਨੂੰ ਜਹਾਜ਼ ਦੇ ਜ਼ਮੀਨ 'ਤੇ ਪਹੁੰਚਣ ਤੋਂ ਪਹਿਲਾਂ ਉਸ ਵਿਚੋਂ ਬਾਹਰ ਛਾਲ ਮਾਰਦੇ ਹੋਏ ਦੇਖਿਆ ਗਿਆ ਜਿਸ ਕਾਰਨ ਉਹ ਹਾਦਸੇ ਮਗਰੋਂ ਹੋਏ ਧਮਾਕੇ ਦੀ ਚਪੇਟ ਵਿਚ ਆਉਣ ਤੋਂ ਬਚ ਗਏ।'' ਸੈਨਾ ਵੱਲੋਂ ਜਾਰੀ ਕੀਤੀਆਂ ਗਈਆਂ ਸ਼ੁਰੂਆਤੀ ਤਸਵੀਰਾਂ ਵਿਚ ਕਾਰਗੋ ਜਹਾਜ਼ ਦਾ ਪਿਛਲਾ ਹਿੱਸਾ ਦਿਸ ਰਿਹਾ ਹੈ। ਜਹਾਜ਼ ਦੇ ਹੋਰ ਹਿੱਸੇ ਜਾਂ ਤਾਂ ਸੜ ਗਏ ਹਨ ਜਾਂ ਟੁੱਕੜੇ ਬਣ ਕੇ ਆਲੇ-ਦੁਆਲੇ ਖਿਲਰ ਗਏ ਹਨ। ਹਾਦਸਾਸਥਲ ਤੋਂ ਧੂੰਆਂ ਉੱਠਦਾ ਦਿਸ ਰਿਹਾ ਹੈ ਅਤੇ ਬਚਾਅ ਕਰਮੀ ਸਟ੍ਰੇਚਰ ਦੇ ਨਾਲ ਇੱਥੇ ਆਉਂਦੇ-ਜਾਂਦੇ ਦਿਸ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਬਜ਼ੁਰਗ ਵਾਂਗ ਦਿਸਣ ਵਾਲੀ 10 ਸਾਲਾ ਬੱਚੀ ਦੀ ਮੌਤ, ਕਲਾ ਦੀ ਦੁਨੀਆ 'ਚ ਰੌਸ਼ਨ ਕੀਤਾ ਨਾਮ (ਤਸਵੀਰਾਂ)
ਸੈਨਾ ਪ੍ਰਮੁੱਖ ਜਨਰਲ ਸਿਰਿਲਿਟੋ ਸੋਬੇਜਾਨੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਸੀ-130 ਦੇ ਬਲਦੇ ਹੋਏ ਮਲਬੇ ਵਿਚੋਂ ਹੁਣ ਤੱਕ ਘੱਟੋ-ਘੱਟ 50 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੋ ਸੁਲੁ ਸੂਬੇ ਦੇ ਜੋਲੋ ਟਾਪੂ 'ਤੇ ਉਤਰਨ ਦੀ ਕੋਸ਼ਿਸ਼ ਸਮੇਂ ਹਾਦਸਾਗ੍ਰਸਤ ਹੋ ਗਿਆ। ਭਾਵੇਂਕਿ ਜਹਾਜ਼ ਦੇ ਹਾਦਾਸਗ੍ਰਸਤ ਹੋਣ ਦਾ ਕਾਰਨ ਤੁਰੰਤ ਸਪਸ਼ੱਟ ਨਹੀਂ ਹੋ ਸਕਿਆ ਹੈ। ਖੇਤਰੀ ਕਮਾਂਡਰ ਲੈਫਟੀਨੈਂਟ ਜਨਰਲ ਕੋਲੋਟੋ ਵਾਨਲੁਆਨ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਨਹੀਂਹੈ ਕਿ ਜਹਾਜ਼ 'ਤੇ ਦੁਸ਼ਮਣਾਂ ਨੇ ਹਮਲਾ ਕੀਤਾ ਹੋਵੇ। ਉਹਨਾਂ ਨੇ ਉਹਨਾਂ ਚਸ਼ਮਦੀਦਾਂ ਦਾ ਹਵਾਲਾ ਦਿੱਤਾ ਜਿਹਨਾਂ ਨੇਦੱਸਿਆ ਕਿ ਜਹਾਜ਼ ਸੰਭਵ ਤੌਰ 'ਤੇ ਰਨਵੇਅ ਤੋਂ ਅੱਗੇ ਨਿਕਲ ਗਿਆ। ਮੱਧ ਫਿਲੀਪੀਨਜ਼ ਵਿਚ ਮੀਂਹ ਪੈ ਰਿਹਾ ਹੈ ਪਰ ਉਹ ਤੁਰੰਤ ਸਪਸ਼ੱਟ ਨਹੀਂ ਹੋ ਪਾਇਆ ਹੈ ਕਿ ਸੁਲੁ ਖੇਤਰ ਦਾ ਮੌਸਮ ਵੀ ਪ੍ਰਭਾਵਿਤ ਹੋਇਆ ਹੈ ਜਾਂ ਨਹੀਂ। ਸੋਬੇਜਾਨਾ ਨੇ ਦੱਸਿਆ ਕਿ ਜਹਾਜ਼ ਦੱਖਣੀ ਕਾਗਾਯਨ ਡੀ ਓਰੋ ਸ਼ਹਿਰ ਤੋਂ ਮਿਲਟਰੀ ਬਲਾਂ ਨੂੰ ਲਿਜਾ ਰਿਹਾ ਸੀ।
ਸਰਕਾਰੀ ਬਲ ਸੁਲੁ ਦੇ ਮੁਸਲਿਮ ਬਹੁ ਗਿਣਤੀ ਸੂਬੇ ਵਿਚ ਅਬੂ ਸਯਾਕ ਅੱਤਵਾਦੀਆਂ ਖ਼ਿਲਾਫ਼ ਦਹਾਕਿਆਂ ਤੋਂ ਲੜ ਰਹੇ ਹਨ। ਸੋਬੇਜਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬਹੁਤ ਮੰਦਭਾਗਾ ਹੈ। ਜਹਾਜ਼ ਰਨਵੇਅ 'ਤੇ ਨਹੀਂ ਉਤਰ ਪਾਇਆ। ਜਹਾਜ਼ ਚਾਲਕ ਨੇ ਉਸ ਨੂੰ ਮੁੜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਅਜਿਹਾ ਨਹੀਂ ਕਰ ਸਕਿਆ ਅਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਉਹਨਾਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਘੱਟੋ-ਘੱਟ 40 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਮਿਲਟਰੀ ਬਲ ਬਾਕੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।
ਕੁਝ ਅੱਤਵਾਦੀਆਂ ਨੇ ਇਸਲਾਮਿਕ ਸਟੇਟ ਸੰਗਠਨ ਨਾ ਖੁਦ ਨੂੰ ਜੋੜ ਲਿਆ ਹੈ। ਅਮਰੀਕਾ ਅਤੇ ਫਿਲੀਪੀਨਜ਼ ਨੇ ਬੰਬਾਰੀ, ਫਿਰੌਤੀ ਲਈ ਅਗਵਾ ਕਰਨ ਅਤੇ ਸਿਰਕਲਮ ਕਰਨ ਦੇ ਮਾਮਲਿਆਂ ਕਾਰਨ ਅਬੂ ਸਯਾਫ ਨੂੰ ਕਾਲੀ ਸੂਚੀ ਵਿਚ ਪਾ ਦਿਤਾ ਹੈ। ਭਾਵੇਂਕਿ ਅਬੂ ਸਯਾਫ ਸਮੂਹ ਸਰਕਾਰੀ ਕਾਰਵਾਈ ਕਾਰਨ ਪਿਛਲੇ ਕੁਝ ਸਾਲ ਵਿਚ ਕਮਜ਼ੋਰ ਹੋਇਆ ਹੈ ਪਰ ਇਹ ਹਾਲੇ ਵੀ ਖਤਰਾ ਬਣਿਆ ਹੋਇਆ ਹੈ।