ਇਰਾਕ ''ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

Saturday, Oct 31, 2020 - 11:29 PM (IST)

ਇਰਾਕ ''ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਬਗਦਾਦ - ਇਰਾਕ ਦੇ ਸਲਾਓਦੀਨ ਸੂਬੇ ਵਿਚ ਸ਼ਨੀਵਾਰ ਨੂੰ ਇਕ ਟ੍ਰੇਨਿੰਗ ਮੁਹਿੰਮ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਚਾਲਕ ਦਲ ਦੇ 2 ਮੈਂਬਰ ਮਾਰੇ ਗਏ ਹਨ। ਸੰਯੁਕਤ ਮੁਹਿੰਮ ਕਮਾਨ ਦੇ ਮੀਡੀਆ ਦਫਤਰ ਨੇ ਅੱਜ ਇਥੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਬਗਦਾਦ ਤੋਂ 90 ਕਿਲੋਮੀਟਰ ਦੂਰ ਬਲਦ ਸ਼ਹਿਰ ਨੇੜੇ ਸਈਦ ਮੁਹੰਮਦ ਇਲਾਕੇ ਵਿਚ ਫੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।

ਬਿਆਨ ਵਿਚ ਆਖਿਆ ਗਿਆ ਹੈ ਕਿ ਦੁਰਘਟਨਾ ਵਿਚ ਪਾਇਲਟ ਅਤੇ ਉਸ ਦੇ ਸਹਿ-ਪਾਇਲਟ ਦੀ ਮੌਤ ਹੋ ਗਈ ਹੈ। ਇਸ ਵਿਚਾਲੇ ਬਲਦ ਸੂਬੇ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਜਹਾਜ਼ ਦੇ ਮਲਬੇ ਨੂੰ ਲੱਭ ਲਿਆ ਅਤੇ ਚਾਲਕ ਦਲ ਦੇ ਮੈਂਬਰ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ।
 


author

Khushdeep Jassi

Content Editor

Related News