ਕੈਨੇਡਾ ’ਚ ਮੱਧਕਾਲੀ ਚੋਣਾਂ: ਵੋਟਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ’ਚ ਜੀਅ-ਜਾਨ ਨਾਲ ਜੁਟੇ ਉਮੀਦਵਾਰ
Sunday, Sep 19, 2021 - 11:44 AM (IST)
ਟੋਰਾਂਟੋ (ਭਾਸ਼ਾ) : ਕੈਨੇਡਾ ਵਿਚ ਮੱਧਕਾਲੀ ਚੋਣਾਂ ਤਹਿਤ 20 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਸ਼ਨੀਵਾਰ ਨੂੰ ਉਮੀਦਵਾਰ ਜੀਅ-ਜਾਨ ਨਾਲ ਜੁਟੇ ਨਜ਼ਰ ਆਏ। ਭਾਰਤੀ ਮੂਲ ਦੇ ਕਰੀਬ 50 ਉਮੀਦਵਾਰ ਵੀ ਇਸ ਚੁਣਾਵੀ ਮੌਸਮ ਵਿਚ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ। ਗਵਰਨਰ ਜਨਰਲ ਮੈਰੀ ਮੇ ਸਿਮੋਨ ਵੱਲੋਂ 388 ਮੈਂਬਰੀ ਸੰਸਦ ਨੂੰ ਭੰਗ ਕਰਨ ਦੀ ਬੇਨਤੀ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ 15 ਅਗਸਤ ਨੂੰ ਆਪਣੀ ਚੁਣਾਵੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ: ਆਬੂ ਧਾਬੀ ਜਾਣ ਵਾਲਿਆਂ ਲਈ ਹੁਣ ਕੋਵਿਡ-19 ਟੈਸਟ ਜ਼ਰੂਰੀ ਨਹੀਂ, ਦੁਬਈ ’ਚ ਪਹਿਲਾਂ ਤੋਂ ਹੈ ਛੋਟ
ਟਰੂਡੋ (49) ਨੇ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ’ਤੇ ਆਪਣੇ ਹੁਨਰ ਨੂੰ ਪਰਖ਼ਣ ਅਤੇ ਸਮਰਥਨ ਜੁਟਾਉਣ ਲਈ ਨਿਰਧਾਰਤ ਸਮੇਂ ਤੋਂ 2 ਸਾਲ ਪਹਿਲਾਂ ਹੀ ਚੋਣਾਂ ਦਾ ਐਲਾਨ ਕਰ ਦਿੱਤਾ। ਲਿਬਰਲ ਨੇਤਾ ਨੇ ਮੰਨਿਆ ਹੈ ਕਿ ਸ਼ਾਇਦ ਕੁੱਝ ਵੋਟਰ ਇਹ ਨਹੀਂ ਸੋਚਦੇ ਹਨ ਕਿ ਮਹਾਮਾਰੀ ਤੋਂ ਅੱਗੇ ਨਿਕਲਣ ਲਈ ਚੋਣਾਂ ਦੇਸ਼ ਲਈ ਜ਼ਰੂਰੀ ਹਨ ਪਰ ਸੋਮਵਾਰ ਦਾ ਦਿਨ ਬਦਲ ਚੁਣਨ ਲਈ ਅਹਿਮ ਹੈ। ਉਨ੍ਹਾਂ ਨੇ ਪ੍ਰਗਤੀਸ਼ੀਲ ਵੋਟਰਾਂ ਨੂੰ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਚੋਣਾਂ ਵਿਚ ਲੜ ਰਹੇ ਵੱਡੇ ਦਲਾਂ ਵਿਚ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ, ਗ੍ਰੀਨ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਬਲਾਕ ਕਿਊਬਕੋਇਸ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਭਾਰਤੀ ਮੂਲ ਦੇ ਜਸਮੀਤ ਸਿੰਘ ਹਨ।
ਇਹ ਵੀ ਪੜ੍ਹੋ: IMF ਤੋਂ ਬਾਅਦ FATF ਨੇ ਕੱਸਿਆ ਸ਼ਿਕੰਜਾ, ਤਾਲਿਬਾਨ ’ਤੇ ਆਰਥਿਕ ਹਮਲਾ; ਸਾਰੇ ਖਾਤੇ ਫ੍ਰੀਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।