ਆਸਮਾਨ ਤੋਂ ਡਿੱਗਿਆ ਪੰਛੀਆਂ ਦਾ ਝੁੰਡ ਅਤੇ ਡਿੱਗਦੇ ਹੀ ਹੋਈ ਰਹੱਸਮਈ ਮੌਤ, ਵੇਖੋ ਵੀਡੀਓ

Saturday, Feb 19, 2022 - 03:30 PM (IST)

ਇੰਟਰਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਹੈਰਾਨ ਕਰਨ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਛੀਆਂ ਦਾ ਇਕ ਝੁੰਡ ਰਹੱਸਮਈ ਢੰਗ ਨਾਲ ਆਸਮਾਨ ਤੋਂ ਡਿੱਗਿਆ ਅਤੇ ਉਸ ਵਿਚੋਂ ਕੁੱਝ ਪੰਛੀਆਂ ਦੀ ਮੌਤ ਹੋ ਗਈ। ਇਹ ਮਾਮਲਾ ਮੈਕਸੀਕੋ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Omicron ਅਤੇ Delta ਤੋਂ ਬਾਅਦ ਆਇਆ ਕੋਰੋਨਾ ਦਾ ਨਵਾਂ ਵੇਰੀਐਂਟ Deltacron, ਇਸ ਦੇਸ਼ 'ਚ ਮਿਲੇ ਮਾਮਲੇ

 

ਇਕ ਸੁਰੱਖਿਆ ਕੈਮਰੇ ਦੀ ਫੁਟੇਜ ਵਿਚ ਪੰਛੀਆਂ ਦੇ ਝੁੰਡ ਨੂੰ ਘਰਾਂ ਉੱਤੇ ਉਤਰਦੇ ਦਿਖਾਇਆ ਗਿਆ ਹੈ। ਜਦੋਂ ਕਿ ਕੁਝ ਬਲੈਕਬਰਡ ਉੱਡਣ ਵਿਚ ਕਾਮਯਾਬ ਰਹੇ ਅਤੇ ਕਈਆਂ ਦੀ ਮੌਤ ਹੋ ਗਈ। ਵੀਡੀਓ 'ਚ ਸੜਕਾਂ 'ਤੇ ਬੇਜਾਨ ਪਏ ਪੰਛੀ ਦਿਖਾਈ ਦੇ ਰਹੇ ਹਨ। ਸਥਾਨਕ ਨਿਊਜ਼ ਆਊਟਲੈੱਟ ਐਲ ਹੇਰਾਲਡੋ ਡੀ​ਚਿਹੁਆਹੁਆ ਦੇ ਅਨੁਸਾਰ, ਮੈਕਸੀਕੋ ਦੇ ਚਿਹੁਆਹੁਆ ਦੇ ਨਿਵਾਸੀਆਂ ਨੇ ਫੁੱਟਪਾਥ 'ਤੇ ਮਰੇ ਹੋਏ ਪੰਛੀ ਮਿਲਣ 'ਤੇ ਪੁਲਸ ਨੂੰ ਸੂਚਿਤ ਕੀਤਾ। ਅਲਵਾਰੋ ਓਬ੍ਰੇਗਨ ਦੀ ਸੈਕਸ਼ਨਲ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ 7 ਫਰਵਰੀ ਨੂੰ ਸਵੇਰੇ 8:20 ਵਜੇ ਮਰੇ ਹੋਏ ਪੰਛੀਆਂ ਬਾਰੇ ਫੋਨ ਆਉਣ ਲੱਗੇ।

ਇਹ ਵੀ ਪੜ੍ਹੋ: ਕੈਨੇਡਾ 'ਚ ਕਾਲਜ ਬੰਦ ਹੋਣ ਕਾਰਨ ਪ੍ਰਭਾਵਿਤ ਭਾਰਤੀ ਵਿਦਿਆਰਥੀਆਂ ਲਈ ਜਾਰੀ ਹੋਈ ਐਡਵਾਈਜ਼ਰੀ

ਇਹ ਵੀਡੀਓ ਟਵਿਟਰ 'ਤੇ ਸ਼ੇਅਰ ਕੀਤੀ ਗਈ ਹੈ। ਸਥਾਨਕ ਅਧਿਕਾਰੀ ਤੁਰੰਤ ਇਹ ਨਹੀਂ ਦੱਸ ਸਕੇ ਕਿ ਪੰਛੀ ਰਹੱਸਮਈ ਢੰਗ ਨਾਲ ਅਸਮਾਨ ਤੋਂ ਕਿਉਂ ਡਿੱਗੇ - ਪਰ ਵਾਇਰਲ ਵੀਡੀਓ ਨੇ ਕਈ ਸਿਧਾਂਤਾਂ ਨੂੰ ਜਨਮ ਦਿੱਤਾ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਰਹੱਸਮਈ ਮੌਤਾਂ ਦਾ ਕਾਰਨ 5ਜੀ ਹੋ ਸਕਦਾ ਹੈ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 1.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਅਫ਼ਸਰ ਨੇ ਭਾਰਤੀ ਨੌਜਵਾਨ ਨਾਲ ਕਰਵਾਇਆ ਵਿਆਹ, ਕਿਹਾ- ਸੋਚਿਆ ਨਹੀਂ ਸੀ ਕਿ ਪਿਆਰ ਹੋ ਜਾਵੇਗਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News