ਮੈਕਸੀਕੋ ''ਚ ਕੋਰੋਨਾ ਦੇ 2,485 ਨਵੇਂ ਮਾਮਲੇ, ਪ੍ਰਭਾਵਿਤਾਂ ਦੀ ਗਿਣਤੀ ਹੋਈ 71,000 ਤੋਂ ਜ਼ਿਆਦਾ
Wednesday, May 27, 2020 - 01:46 AM (IST)
ਮੈਕਸੀਕੋ ਸਿਟੀ - ਮੈਕਸੀਕੋ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ 2,485 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਇਥੇ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 71,105 ਹੋ ਗਈ ਹੈ। ਸਿਹਤ ਮੰਤਰਾਲੇ ਦੇ ਮਹਾਮਾਰੀ ਵਿਗਿਆਨ ਡਾਇਰੈਕਟਰ ਜੋਸ ਲੁਇਸ ਅਲੋਮੀਆ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕੋਰੋਨਾਵਾਇਰਸ ਦੇ ਮਾਮਲੇ 71,105 ਪਹੁੰਚ ਗਏ ਹਨ, ਜਿਨ੍ਹਾਂ ਵਿਚੋਂ 14,020 ਦੀ ਹਾਲਤ ਗੰਭੀਰ ਹੈ। ਉਥੇ ਹੀ ਬੀਤੇ 24 ਘੰਟਿਆਂ ਵਿਚ ਕੋਰੋਨਾ ਨਾਲ 239 ਲੋਕਾਂ ਦੀ ਮੌਤ ਹੋਣ ਵਾਲੇ ਮੈਕਸੀਕੋ ਵਿਚ ਮੌਤਾਂ ਦਾ ਅੰਕੜਾ ਵਧ ਕੇ 7,633 ਹੋ ਗਿਆ ਹੈ ਅਤੇ ਹੋਰ ਕੋਰੋਨਾਵਾਇਰਸ ਸ਼ੱਕੀਆਂ ਨੂੰ ਸਿਹਤ ਨਿਗਰਾਨੀ ਕੇਂਦਰ ਵਿਚ ਰੱਖਿਆ ਗਿਆ ਹੈ।
ਮੰਤਰਾਲੇ ਨੇ ਆਕਲਨ ਲਿਆ ਹੈ ਕਿ ਮਹਾਮਾਰੀ ਦਾ ਕਹਿਰ ਉੱਚ ਪੱਧਰ ਤੋਂ ਲੰਘ ਰਿਹਾ ਹੈ ਅਤੇ ਪਿਛਲੇ ਹਫਤੇ ਦੀ ਤੁਲਨਾ ਵਿਚ ਇਸ ਦੇ ਮਾਮਲਿਆਂ ਵਿਚ ਕਮੀ ਹੋਣ ਦੀ ਉਮੀਦ ਹੈ। ਮੈਕਸੀਕੋ ਨੇ ਕੋਰੋਨਾ ਤੋਂ ਅਪ੍ਰਭਾਵਿਤ ਖੇਤਰਾਂ ਵਿਚ 18 ਮਈ ਨੂੰ ਕੁਝ ਪਾਬੰਦੀਆਂ ਹਟਾਉਣਾ ਸ਼ੁਰੂ ਕਰ ਦਿੱਤੀਆਂ ਸਨ ਅਤੇ ਸਥਿਤੀ ਨੂੰ ਦੇਖ ਕੇ ਇਕ ਜੂਨ ਤੋਂ ਹੋਰ ਖੇਤਰਾਂ ਵਿਚ ਇਸ ਪ੍ਰਕਿਰਿਆ ਦੇ ਵਿਸਤਾਰ ਦੀ ਯੋਜਨਾ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਕਾਰਜਕਾਰੀ ਨਿਦੇਸ਼ਕ ਡਾ. ਮਾਇਕ ਰਿਆਨਆਖਿਆ ਕਿ ਵਾਇਰਸ ਦੇ ਮਾਮਲੇ ਵੱਧਣ ਵਾਲੇ ਵਿਚ ਦੱਖਣੀ ਅਮਰੀਕਾ, ਦੱਖਣੀ ਏਸ਼ੀਆ ਅਤੇ ਹੋਰ ਖਿੱਤਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਸੀਂ ਹੁਣ ਵੀ ਇਕ ਅਜਿਹੇ ਦੌਰ ਵਿਚ ਹਾਂ, ਜਿਥੇ ਰੋਗ ਅਸਲ ਵਿਚ ਵੱਧਦਾ ਜਾ ਰਿਹਾ ਹੈ। ਵਾਇਰਸ ਜ਼ਿਆਦਾ ਆਬਾਦੀ ਵਾਲੇ ਖਿੱਤਿਆਂ ਵਿਚ ਤੇਜ਼ੀ ਨਾਲ ਫੈਲਿਆ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਿਸ ਕਦਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।