ਮੈਕਸੀਕੋ ''ਚ ਕੋਰੋਨਾ ਨੂੰ ਮਾਤ ਦੇ ਕੇ 85 ਫੀਸਦੀ ਲੋਕ ਹੋਏ ਸਿਹਤਯਾਬ

Friday, Jul 24, 2020 - 01:03 PM (IST)

ਮੈਕਸੀਕੋ ਸਿਟੀ- ਮੈਕਸੀਕੋ ਵਿਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿਚ ਲਗਭਗ 700 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 41,908 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵਧੇਰੇ ਹੈ। 

ਸਿਹਤ ਮੰਤਰਾਲੇ ਵਿਚ ਮਹਾਮਾਰੀ ਵਿਗਿਆਨ ਦੇ ਨਿਰਦੇਸ਼ਕ ਜੋਸ ਲੁਈਸ ਅਲੋਮੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 3,70,712 ਹੋ ਗਈ ਹੈ। ਇਕ ਦਿਨ ਪਹਿਲਾਂ ਲਤੀਨੀ ਅਮਰੀਕੀ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ 790 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਸੀ। ਮੈਕਸੀਕੋ ਵਿਚ 2,36,209 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਦਾ ਭਾਵ ਹੈ ਕਿ ਦੇਸ਼ ਵਿਚ 85 ਫੀਸਦੀ ਲੋਕ ਸਿਹਤਯਾਬ ਹੋ ਚੁੱਕੇ ਹਨ। ਉਂਝ ਦੇਸ਼ ਵਿਚ ਮੌਤ ਦਰ 15 ਫੀਸਦੀ ਹੈ, ਜੋ ਹੋਰ ਕਈ ਦੇਸ਼ਾਂ ਨਾਲੋਂ ਘੱਟ ਹੈ। 
 


Lalita Mam

Content Editor

Related News