ਮੈਕਸੀਕੋ ''ਚ ਦੋ ਬੱਸਾਂ ਦੀ ਟੱਕਰ, 16 ਲੋਕਾਂ ਦੀ ਮੌਤ

Wednesday, Apr 07, 2021 - 09:30 AM (IST)

ਮੈਕਸੀਕੋ ''ਚ ਦੋ ਬੱਸਾਂ ਦੀ ਟੱਕਰ, 16 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਭਾਸ਼ਾ): ਉੱਤਰੀ ਮੈਕਸੀਕੋ ਦੇ ਸੋਨੋਰਾ ਰਾਜ ਵਿਚ ਦੋ ਬੱਸਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ।ਇਹਨਾਂ ਬੱਸਾਂ ਵਿਚ ਨੋਚੇ ਬੁਏਨਾ ਮਾਈਨ ਦੇ ਵਰਕਰ ਸਵਾਰ ਸਨ।

ਦੋਹਾਂ ਬੱਸਾਂ ਵਿਚ ਮੰਗਲਵਾਰ ਨੂੰ ਸਵੇਰ ਤੋਂ ਪਹਿਲਾਂ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਹਾਦਸੇ ਵਿਚ ਮਾਰੇ ਗਏ ਸਾਰੇ ਲੋਕ ਮੈਕਸੀਕੋ ਦੇ ਨਾਗਰਿਕ ਹਨ। ਨੋਚੇ ਬੁਏਨਾ ਸੋਨੋਰਾ ਦੇ ਕਾਬੋਰਕਾ ਸ਼ਹਿਰ ਤੋਂ ਕੁਝ ਦੂਰੀ 'ਤੇ ਸਥਿਤ ਸੋਨੇ ਦੀ ਖਾਨ ਹੈ।


author

Vandana

Content Editor

Related News