ਮੈਕਸੀਕੋ ''ਚ ਕੋਰੋਨਾ ਦੇ 1434 ਨਵੇਂ ਮਾਮਲੇ, ਚੀਨ ''ਚ 16 ਨਵੇਂ ਮਾਮਲੇ
Tuesday, May 05, 2020 - 06:23 PM (IST)
ਮੈਕਸੀਕੋ ਸਿਟੀ/ਬੀਜਿੰਗ (ਵਾਰਤਾ): ਮੈਕਸੀਕੋ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਮਾਮਲੇ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ 1434 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਇਨਫੈਕਟਿਡਾਂ ਦੀ ਗਿਣਤੀ 29905 ਹੋ ਗਈ ਜਦਕਿ 117 ਲੋਕਾਂ ਦੀ ਮੌਤ ਹੋਣ ਵਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2271 ਹੋ ਗਈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾ ਇਨਫੈਕਟਿਡਾਂ ਦੇ 1434 ਨਵੇਂ ਮਾਮਲੇ ਸਾਹਮਣੇ ਆਏ ਅਤੇ 117 ਲੋਕਾਂ ਦੀ ਮੌਤ ਹੋਈ। ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ 16 ਅਪ੍ਰੈਲ ਨੂੰ ਦੇਸ਼ ਵਿਚ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ 30 ਮਈ ਤੱਕ ਵਧਾ ਦਿੱਤਾ ਗਿਆ ਹੈ। ਭਾਵੇਂਕਿ ਘੱਟ ਇਨਫੈਕਸ਼ਨ ਵਾਲੇ ਸ਼ਹਿਰਾਂ ਵਿਚ 17 ਮਈ ਤੋਂ ਘਰ ਵਿਚ ਰਹਿਣ ਦੀਆਂ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ।
ਚੀਨ ਵਿਚ 16 ਨਵੇਂ ਮਾਮਲੇ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਨਾਲ ਦੇਸ ਵਿਚ ਵਾਇਰਸ ਦੇ ਮਾਮਲੇ ਵੱਧ ਕੇ 82,881 ਹੋ ਗਏ ਹਨ ਉੱਥੇ 77,853 ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ ਇਹਨਾਂ 16 ਲੋਕਾਂ ਵਿਚੋਂ 15 ਵਿਚ ਕੋਵਿਡ-19 ਦੇ ਕੋਈ ਲੱਛਣ ਨਹੀਂ ਸਨ ਪਰ ਉਹ ਜਾਂਚ ਵਿਚ ਇਨਫੈਕਟਿਡ ਪਾਏ ਗਏ। ਉੱਥੇ ਇਕ ਹੋਰ ਵਿਅਕਤੀ ਸ਼ੰਘਾਈ ਵਿਚ ਇਨਫੈਕਟਿਡ ਮਿਲਿਆ ਜੋ ਵਿਦੇਸ ਤੋਂ ਆਇਆ ਸੀ। ਉਸ ਨੇ ਦੱਸਿਆ ਕਿ ਇਸ ਦੇ ਨਾਲ ਹੀ ਬਿਨਾਂ ਲੱਛਣ ਦੇ ਇਨਫੈਕਟਿਡ ਪਾਏ ਗਏ 15 ਨਵੇਂ ਮਾਮਲਿਆਂ ਦੇ ਨਾਲ ਅਜਿਹੇ ਮਾਮਲਿਆਂ ਦੀ ਗਿਣਤੀ ਹੁਣ 947 ਹੋ ਗਈ ਹੈ ਜਿਹਨਾਂ ਵਿਚੋਂ 94 ਬਾਹਰੋਂ ਆਏ ਸਨ। ਇਹ ਸਾਰੇ ਮੈਡੀਕਲ ਨਿਗਰਾਨੀ ਵਿਚ ਹਨ।
ਇਹ ਬਿਨਾਂ ਲੱਛਣ ਵਾਲੇ ਉਹ ਮਰੀਜ਼ ਹਨ ਜਿਹਨਾਂ ਵਿਚ ਕੋਰੋਨਾਵਾਇਰਸ ਦੇ ਬੁਖਾਰ, ਖੰਘ ਜਾਂ ਗਲੇ ਵਿਚ ਦਰਦ ਜਿਹੇ ਲੱਛਣ ਨਹੀਂ ਸਨ ਪਰ ਫਿਰ ਵੀ ਜਾਂਚ ਵਿਚ ਇਨਫੈਕਟਿਡ ਪਾਏ ਗਏ।ਇਹਨਾਂ ਤੋਂ ਦੂਜਿਆਂ ਦੇ ਇਨਫੈਕਟਿਡ ਹੋਣ ਦਾ ਖਤਰਾ ਵੀ ਹੈ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਸਥਾਨਕ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਕੋਵਿਡ-19 ਨਾਲ ਇਨਫੈਕਟਿਡ 395 ਲੋਕਾਂ ਦਾ ਇਲਾਜ ਜਾਰੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਦੇਸ ਵਿਚ ਕੋਵਿਡ-19 ਨਾਲ ਸੋਮਵਾਰ ਨੂੰ ਕਿਸੇ ਦੀ ਜਾਨ ਨਹੀਂ ਗਈ ਅਤੇ ਮ੍ਰਿਤਕਾਂ ਦੀ ਗਿਣਤੀ 4,633 ਹੀ ਹੈ।
ਫਰਾਂਸ 'ਚ ਮ੍ਰਿਤਕਾਂ ਦਾ ਅੰਕੜਾ 25 ਹਜ਼ਾਰ ਦੇ ਪਾਰ
ਫਰਾਂਸ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਸੋਮਵਾਰ ਨੂੰ 306 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ ਵਿਚ ਮੌਤਾਂ ਦਾ ਅੰਕੜਾ 25 ਹਜ਼ਾਰ ਦੇ ਪਾਰ ਮਤਲਬ 25,201 ਪਹੁੰਚ ਗਿਆ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਮ੍ਰਿਤਕਾਂ ਦੀ ਗਿਣਤੀ 29 ਹਜ਼ਾਰ ਦੇ ਪਾਰ, 44 ਲੱਖ ਲੋਕ ਕੰਮ 'ਤੇ ਪਰਤੇ
ਨੇਪਾਲ 'ਚ 7 ਨਵੇਂ ਮਾਮਲੇ
ਨੇਪਾਲ ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ 7 ਹੋਰ ਪੌਜੀਟਿਵ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਬਾਅਦ ਕੁੱਲ ਪੌਜੀਟਿਵ ਮਾਮਲਿਆਂ ਦੀ ਗਿਣਤੀ 82 ਹੋ ਗਈ ਹੈ।
ਗੌਰਤਲਬ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 36 ਲੱਖ 46 ਹਜ਼ਾਰਦੇ ਪਾਰ ਪਹੁੰਚ ਚੁੱਕੀ ਹੈ ਜਦਕਿ 252,407 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ 1,197,708 ਲੋਕ ਠੀਕ ਵੀ ਹੋਏ ਹਨ।