ਮੈਕਸੀਕੋ ''ਚ ਗੈਂਗਸਟਰ ਕਰ ਰਰੇ ਹਨ ਲੋਕਾਂ ਦੀ ਮਦਦ, ਸਰਕਾਰ ਨੇ ਦਿੱਤੀ ਚਿਤਾਵਨੀ

05/18/2020 5:58:53 PM

ਮੈਕਸੀਕੋ ਸਿਟੀ (ਬਿਊਰੋ): ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਲਈ ਜ਼ਿਆਦਾਤਰ ਦੇਸ਼ਾਂ ਵਿਚ ਲਾਕਡਾਊਨ ਲਾਗੂ ਹੈ। ਇਸ ਲਾਕਡਾਊਨ ਕਾਰਨ ਮੱਧ ਅਤੇ ਹੇਠਲੇ ਵਰਗ ਦੇ ਲੋਕ ਖਾਣੇ ਦੀ ਕਮੀ ਨਾਲ ਜੂਝ ਰਹੇ ਹਨ। ਇਸ ਸਥਿਤੀ ਵਿਚ ਸਰਕਾਰ ਦੇ ਇਲਾਵਾ ਅਪਰਾਧਿਕ ਗੈਂਗ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ। ਮਦਦ ਦੀ ਇਸ ਕੜੀ ਵਿਚ ਮੈਕਸੀਕੋ ਵਿਚ ਅਪਰਾਧਿਕ ਗਿਰੋਹ ਕੌਰੋਨਾ ਸੰਕਟ ਦੇ ਸਮੇਂ ਵੀ ਸਰਗਰਮ ਹਨ। ਭਾਵੇਂਕਿ ਇਸ ਸਮੇਂ ਉਹ ਵੱਖਰੀ ਭੂਮਿਕਾ ਵਿਚ ਸਾਹਮਣੇ ਆਏ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਸਮੇਂ ਉਹ ਲੋਕਾਂ ਤੋਂ ਲਾਕਡਾਊਨ ਦੀ ਪਾਲਣਾ ਕਰਵਾ ਰਹੇ ਹਨ ਅਤੇ ਉਹਨਾਂ ਦੀ ਆਰਥਿਕ ਮਦਦ ਵੀ ਕਰ ਰਹੇ ਹਨ। 

ਉਹ ਲੋਕਾ ਨੂੰ ਧਮਕਾ ਰਹੇ ਹਨ ਕਿ ਜੇਕਰ ਉਹ ਘਰਾਂ ਦੇ ਅੰਦਰ ਨਾ ਰਹੇ ਤਾਂ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਲਈ ਸੜਕਾਂ 'ਤੇ ਵੱਡੇ-ਵੱਡੇ ਬਿਲਬੋਰਡਜ਼ ਲੱਗੇ ਹੋਏ ਹਨ ਜਿਸ ਵਿਚ ਲਿਖਿਆ ਹੋਇਆ ਹੈ,''ਲੋਕ ਘਰ ਦੇ ਅੰਦਰ ਹੀ ਰਹਿਣ ਅਤੇ ਬਾਹਰ ਪਾਏ ਜਾਣ 'ਤੇ ਉਹਨਾਂ ਨੂੰ ਗੰਭੀਰ ਸੱਟ ਪਹੁੰਚਾਈ ਜਾਵੇਗੀ।''

ਗੈਂਗਸਟਰ ਅਲ ਚਾਪੋ ਦੀ ਬੇਟੀ ਵੀ ਕਰ ਰਹੀ ਮਦਦ
ਮੈਕਸੀਕੋ ਦੇ ਕਈ ਰਾਜਾਂ ਵਿਚ ਅਜਿਹੇ ਬਿਲਬੋਰਡਜ਼ ਦੇਖੇ ਜਾ ਸਕਦੇ ਹਨ ਜਿਹਨਾਂ ਦੇ ਜ਼ਰੀਏ ਅਪਰਾਧਿਕ ਗੈਂਗ ਲੋਕਾਂ ਨੂੰ ਧਮਕਾ ਰਹੇ ਹਨ। ਭਾਵੇਂਕਿ ਉਹ ਲੋਕਾਂ ਨੂੰ ਜ਼ਰੂਰੀ ਸਾਮਾਨ ਵੀ ਪਹੁੰਚਾ ਰਹੇ ਹਨ। ਕੁਝ ਗੈਂਗ ਫੂਡ ਬਕਸੇ ਤਾਂ ਕੁਝ ਸੈਨੀਟਾਈਜ਼ਰ ਉਪਲਬਧ ਕਰਵਾ ਰਹੇ ਹਨ। ਬਕਸੇ ਦੇ ਉੱਪਰ ਗੈਂਗ ਦਾ ਨਾਮ ਦਰਜ ਹੁੰਦਾ ਹੈ। ਉੱਧਰ ਗੈਂਗਸਟਰ ਅਲ ਚਾਪੋ ਦੀ ਬੇਟੀ ਆਪਣੀ ਕੰਪਨੀ 'ਅਲ ਚਾਪੋ 701' ਜ਼ਰੀਏ ਵੀ ਲੋਕਾਂ ਤੱਕ ਜ਼ਰੂਰੀ ਸਾਮਾਨ ਪਹੁੰਚਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ-  ਕੈਨੇਡਾ : ਕੋਵਿਡ-19 ਵਾਰੀਅਰਜ਼ ਦੇ ਸਨਮਾਨ 'ਚ ਉੱਡਿਆ ਜਹਾਜ਼ ਕਰੈਸ਼ (ਵੀਡੀਓ)

ਸਰਕਾਰ ਨੇ ਕੀਤਾ ਲੋਕਾਂ ਨੂੰ ਸਾਵਧਾਨ
ਉੱਥੇ ਸਰਕਾਰ ਆਮ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਇਹਨਾਂ ਤੋਂ ਸਾਮਾਨ ਨਾ ਲੈਣ ਕਿਉਂਕਿ ਭਵਿੱਖ ਵਿਚ ਇਹ ਉਹਨਾਂ ਲਈ ਖਤਰਾ ਪੈਦਾ ਕਰ ਸਕਦੇ ਹਨ। ਸਰਕਾਰ ਦਾ ਕਹਿਣਾ ਹੈਕਿ ਅੱਜ ਤੁਹਾਡੀ ਮਦਦ ਕੀਤੀ ਜਾ ਰਹੀ ਹੈ ਅਤੇ ਸੰਕਟ ਖਤਮ ਹੋਣ ਦੇ ਬਾਅਦ ਇਹ ਗੈਂਗ ਫਿਰ ਤੁਹਾਡੇ ਤੋਂ ਮਦਦ ਲੈਣਗੇ। ਗੈਂਗ ਜਿਹੜੇ ਅਪਰਾਧਿਕ ਕੰਮਾਂ ਲਈ ਮਸ਼ਹੂਰ ਰਹੇ ਹਨ ਉਹਨਾਂ ਦਾ ਮਨੁੱਖੀ ਚਿਹਰਾ ਲੋਕਾਂ ਲਈ ਬਿਲਕੁੱਲ ਨਵਾਂ ਹੈ। ਭਾਵੇਂਕਿ ਇਹ ਸਿਰਫ ਮੈਕਸੀਕੋ ਦਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਕੁਝ ਹੋਰ ਦੇਸ਼ਾਂ ਵਿਚ ਅਜਿਹੇ ਗੈਂਗ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਟਲੀ ਦੇ ਨੈਪਲਸ ਅਤੇ ਪਰਲੇਮੋ ਵਿਚ ਗੈਂਗ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਧਨ ਅਤੇ ਨਸ਼ੀਲੇ ਪਦਾਰਥ ਤੱਕ ਮੁਹੱਈਆ ਕਰਾ ਰਹੇ ਹਨ। ਬ੍ਰਾਜ਼ੀਲ ਅਤੇ ਅਲ ਸਲਵਾਡੋਰ ਤੋਂ ਵੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਭਾਰਤ ਸਮੇਤ 116 ਦੇਸ਼ਾਂ ਦੇ ਨਿਸ਼ਾਨੇ 'ਤੇ WHO, ਕੀਤੀ ਜਾਂਚ ਦੀ ਮੰਗ


Vandana

Content Editor

Related News