ਮੈਕਸੀਕੋ ਦੇ ਰਾਸ਼ਟਰਪਤੀ ਦੇ ਜਹਾਜ਼ ਦੀ ਹੋਵੇਗੀ ਨੀਲਾਮੀ

Monday, Dec 03, 2018 - 09:59 AM (IST)

ਮੈਕਸੀਕੋ ਦੇ ਰਾਸ਼ਟਰਪਤੀ ਦੇ ਜਹਾਜ਼ ਦੀ ਹੋਵੇਗੀ ਨੀਲਾਮੀ

ਮੈਕਸੀਕੋ ਸਿਟੀ (ਭਾਸ਼ਾ)— ਮੈਕਸੀਕੋ ਦੇ ਰਾਸ਼ਟਰਪਤੀ ਐਂਡਰਸ ਮੈਨੁਅਲ ਲੋਪੇਜ਼ ਓਬਰਾਡੋਰ ਦੇ ਜਹਾਜ਼ ਦੀ ਨੀਲਾਮੀ ਕੀਤੀ ਜਾਵੇਗੀ। ਇਹ ਜਾਣਕਾਰੀ ਉਨ੍ਹਾਂ ਦੀ ਟੀਮ ਨੇ ਦਿੱਤੀ। ਜਹਾਜ਼ 'ਬੋਇੰਗ 787-8' ਦੀ ਆਖਰੀ ਵਾਰ ਵਰਤੋਂ ਸਾਬਕਾ ਰਾਸ਼ਟਰਪਤੀ ਐਨਰਿਕ ਪੇਨਾ ਨੀਤੋ ਨੂੰ ਇਸ ਹਫਤੇ ਬਿਊਨਸ ਆਯਰਸ ਲੈ ਜਾਣ ਲਈ ਕੀਤੀ ਗਈ, ਜਿੱਥੇ ਉਹ ਜੀ-20 ਸਿਖਰ ਸੰਮੇਲਨ ਵਿਚ ਸ਼ਿਰਕਤ ਕਰਨ ਗਏ ਸਨ। ਓਬਰਾਡੋਰ  ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਦੇ ਤੌਰ 'ਤੇ ਅਹੁਦਾ ਸੰਭਾਲਣ ਮਗਰੋਂ ਮੈਕਸੀਕੋ ਵਿਚ ਵੱਡੇ ਪੱਧਰ ਵਿਚ ਤਬਦੀਲੀ ਲਿਆਉਣ ਦਾ ਸੰਕਲਪ ਜ਼ਾਹਰ ਕੀਤਾ ਸੀ। ਕਰੀਬ 5 ਮਹੀਨੇ ਪਹਿਲਾਂ ਉਨ੍ਹਾਂ ਨੇ ਚੋਣਾਂ ਵਿਚ ਜ਼ਬਰਦਸਤ ਜਿੱਤ ਹਾਸਲ ਕੀਤੀ ਸੀ। 

'ਬਨੋਬ੍ਰਾਸ' ਦੇ ਬੁਲਾਰੇ ਜੌਰਜ ਮੈਨਡੋਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਦੀ ਮੁਰੰਮਤ ਕਰਵਾਉਣ ਦੇ ਬਾਅਦ ਉਸ ਨੂੰ ਕੈਲੀਫੋਰਨੀਆ ਵਿਚ ਸੈਨ ਬਰਨਾਡਨੋ ਦੇ ਹਵਾਈ ਖੇਤਰ ਵਿਚ ਨੀਲਾਮੀ ਲਈ ਰੱਖਿਆ ਜਾਵੇਗਾ। ਬਨੋਬ੍ਰਾਸ ਇਕ ਸਰਕਾਰੀ ਬੈਂਕ ਹੈ ਜਿਸ ਜ਼ਰੀਏ ਜਹਾਜ਼ ਨੂੰ ਖਰੀਦਿਆ ਗਿਆ ਸੀ। ਕੁਝ ਸਾਲ ਪਹਿਲਾਂ ਜਦੋਂ ਇਸ ਨੂੰ ਖਰੀਦਿਆ ਗਿਆ ਸੀ ਉਦੋਂ ਇਸ ਦੀ ਕੀਮਤ 21.8 ਕਰੋੜ ਡਾਲਰ ਸੀ। ਵਿੱਤ ਮੰਤਰੀ ਕਾਰਲੋਸ ਉਰਜੁਆ ਨੇ ਦੱਸਿਆ ਕਿ ਜਲਦੀ ਹੀ 60 ਸਰਕਾਰੀ ਮਲਕੀਅਤ ਵਾਲੇ ਜਹਾਜ਼ਾਂ ਅਤੇ 70 ਹੈਲੀਕਾਪਟਰਾਂ ਦੀ ਵੀ ਨੀਲਾਮੀ ਕੀਤੀ ਜਾਵੇਗੀ।


author

Vandana

Content Editor

Related News