ਪੁਲ ''ਤੇ ਟੰਗੇ ਮ੍ਰਿਤਕ ਸਰੀਰਾਂ ਕਾਰਨ ਮੈਕਸੀਕੋ ''ਚ ਫੈਲੀ ਸਨਸਨੀ

12/22/2017 5:41:27 AM

ਵਾਸ਼ਿੰਗਟਨ — ਮੈਕਸੀਕੋ 'ਚ 3 ਪੁਲਾਂ 'ਤੇ ਟੰਗੇ ਮ੍ਰਿਤਕ ਸਰੀਰਾਂ ਨਾਲ ਸਨਸਨੀ ਫੈਲੀ ਹੋਈ ਹੈ। ਵੱਖ-ਵੱਖ ਏਅਰਪੋਰਟਾਂ ਨੂੰ ਜੋੜਣ ਵਾਲੇ 3 ਹਾਈਵੇਅ 'ਤੇ ਮ੍ਰਿਤਕ ਸਰੀਰ ਜਾਣ-ਬੁਝ ਕੇ ਟੰਗੇ ਗਏ। ਮੈਕਸੀਕੋ ਦੇ ਬਾਖਾ ਕੈਲੀਫੋਰਨੀਆ ਇਲਾਕੇ ਦਾ ਪ੍ਰਸ਼ਾਸਨ ਚਿੰਤਾ 'ਚ ਡੁੱਬਿਆ ਹੋਇਆ ਹੈ। ਖੂਬਸੂਰਤ ਬੀਚਾਂ ਵਾਲਾ ਇਹ ਇਲਾਕਾ ਦੇਸ਼ 'ਚ ਵਿਦੇਸ਼ੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਪਰ ਕੁਝ ਹੱਤਿਆਵਾਂ ਦੇ ਚੱਲਦੇ ਇਥੋਂ ਦੇ ਲੋਕ ਹੋਰ ਪਰੇਸ਼ਾਨ ਹਨ। ਵੀਰਵਾਰ ਨੂੰ ਬਾਖਾ ਕੈਲੀਫੋਰਨੀਆ ਦੇ 3 ਪੁਲਾਂ 'ਤੇ 6 ਮ੍ਰਿਤਕ ਦੇਹਾਂ ਟੰਗੀਆਂ ਹੋਈਆਂ ਦੇਖੀਆਂ ਗਈਆਂ। ਲਾ ਪਾਜ, ਸੈਨ ਜੋਸ ਡੇਲ ਕਾਬੋ ਅਤੇ ਕਾਬੋ ਸੈਨ ਲੁਕਾਸ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਜੋੜਣ ਵਾਲੇ ਹਾਈਵੇਅ 'ਤੇ ਮ੍ਰਿਤਕ ਸਰੀਰ ਟੰਗੇ ਹੋਏ ਸਨ। ਤਿੰਨਾਂ ਹਾਈਵੇਜ਼ ਦੇ ਪ੍ਰਮੁੱਖ ਪੁਲਾਂ 'ਤੇ 2-2 ਮ੍ਰਿਤਕ ਸਰੀਰ ਸਨ। ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ ਵਸੇ ਇਸ ਇਲਾਕੇ 'ਚ ਅਮਰੀਕਾ, ਕੈਨੇਡਾ ਅਤੇ ਯਰੂਪ ਤੋਂ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਪਰ ਇਸ ਸਾਲ ਦੇ ਪਹਿਲੇ 10 ਮਹੀਨਿਆਂ 'ਚ ਬਾਖ ਕੈਲੇਫੋਰਨੀਆ 'ਚ 409 ਹੱਤਿਆਵਾਂ ਹੋਈਆਂ ਹਨ। 2016 ਦੇ ਮੁਕਾਬਲੇ ਇਹ ਗਿਣਤੀ ਦੁਗਣੀ ਹੈ। 
ਮੈਕਸੀਕੋ ਦੇ ਡਰੱਗਜ਼ ਮਾਫੀਆ ਵਿਚਾਲੇ ਅਮਰੀਕਾ ਤੱਕ ਡਰੱਗਜ਼ ਪਹੁੰਚਾਉਣ ਅਤੇ ਦੇਸ਼ 'ਚ ਵਿਦੇਸ਼ੀ ਸੈਲਾਨੀਆਂ 'ਚ ਨਸ਼ੀਲੇ ਪਦਾਰਥ ਵੇਚਣ ਲਈ ਹੋੜ ਮਚੀ ਰਹਿੰਦੀ ਹੈ। ਡਰੱਗਜ਼ ਮਾਫੀਆ ਅਜਿਹੇ ਇਲਾਕਿਆਂ 'ਚ ਧਾਕ ਜਮਾਉਣ ਦੀ ਕੋਸ਼ਿਸ਼ ਕਰਦੇ ਹਨ। 2006 'ਚ ਮੈਕਸੀਕੋ ਦੀ ਫੌਜ ਨੇ ਡਰੱਗਜ਼ ਮਾਫੀਆ ਖਿਲਾਫ ਵਿਵਾਦਤ ਅਭਿਆਨ ਸ਼ੁਰੂ ਕੀਤਾ ਸੀ। ਉਦੋਂ ਤੋਂ ਹੁਣ ਤੱਕ 1,96,000 ਲੋਕ ਮਾਰੇ ਜਾ ਚੁੱਕੇ ਹਨ।


Related News