ਮੈਕਸੀਕੋ ਦੀ ਐਂਡ੍ਰਿਆ ਮੇਜਾ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ
Monday, May 17, 2021 - 10:57 PM (IST)

ਮਾਸਕੋ - ਮੈਕਸੀਕੋ ਦੀ ਐਂਡ੍ਰਿਆ ਮੇਜਾ ਨੇ 'ਮਿਸ ਯੂਨੀਵਰਸ 2021' ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਸਾਲ ਦੇ ਮਿਸ ਯੂਨੀਵਰਸ ਪ੍ਰਤੀਯੋਗਤਾ ਦਾ ਆਯੋਜਨ ਅਮਰੀਕਾ ਦੇ ਫਲੋਰੀਡਾ ਵਿਚ ਹੋਇਆ ਅਤੇ ਐਤਵਾਰ ਇਸ ਦੇ ਆਖਰੀ ਦੌਰ ਦਾ ਮੁਕਾਬਲਾ ਹੋਇਆ। ਮਿਸ ਯੂਨੀਵਰਸ ਦੇ ਮੁਕਾਬਲੇ ਦੇ ਆਯੋਜਕਾਂ ਨੇ ਟਵੀਟ ਕੀਤਾ ਕਿ ਨਵੀਂ ਮਿਸ ਯੂਨੀਵਰਸ ਮੈਕਸੀਕੋ ਦੀ ਹੈ।
ਇਸ ਮੁਕਾਬਲੇ ਵਿਚ ਭਾਰਤ ਦੀ ਐਡਲਾਇਨ ਕੈਸਟੇਲਿਨੋ ਨੂੰ ਤੀਜਾ ਰਨਰ-ਅਪ ਦਾ ਖਿਤਾਬ ਹਾਸਲ ਹੋਇਆ ਹੈ ਅਤੇ ਮਿਸ ਡੋਮੀਨਿਕਨ ਪਬਲਿਕ ਕਿਮਬਰਲੀ ਜਿਮੇਨੇਜ ਚੌਥੀ ਰਨਰ-ਅਪ ਰਹੀ। ਨਾਲ ਹੀ ਸੈਕਿੰਡ ਰਨਰ-ਅਪ ਮਿਸ ਪੇਰੂ ਜੇਨਿਕ ਮੈਕੇਟਾ ਬਣੀ। ਦੱਸ ਦਈਏ ਕਿ ਐਂਡ੍ਰਿਆ ਮੇਜਾ ਇਕ ਸਾਫਟਵੇਅਰ ਇੰਜੀਨੀਅਰ ਦੇ ਰੂਪ ਵਿਚ ਕੰਮ ਕਰਦੀ ਹੈ। ਮੇਜਾ ਆਪਣੇ ਖੁਦ ਦੇ ਐਥੇਲਿਟਕ ਕੱਪੜਿਆਂ ਦੇ ਬ੍ਰਾਂਡ ਐਂਡ੍ਰਿਆ ਮੇਜਾ ਦੀ ਮਾਲਕ ਵੀ ਹੈ।