ਮੈਕਸੀਕੋ ''ਚ ਇਕ ਵਿਅਕਤੀ ਨੇ ਲਾਇਬ੍ਰੇਰੀ ''ਚ ਕੀਤੀ ਅੰਨ੍ਹੇਵਾਹ ਫਾਈਰਿੰਗ, 2 ਦੀ ਮੌਤ

08/29/2017 10:21:12 AM

ਮੈਕਸੀਕੋ — ਅਮਰੀਕਾ ਦੇ ਨਿਊ ਮੈਕਸੀਕੋ 'ਚ ਸਥਿਤ ਕਲੋਵਿਸ ਸ਼ਹਿਰ ਦੀ ਇਕ ਲਾਇਬ੍ਰੇਰੀ 'ਚ ਗੋਲੀਬਾਰੀ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਸ਼ਹਿਰ ਦੀ ਫਾਇਰ ਬ੍ਰਿਗੇਡ ਪ੍ਰਮੁੱਖ ਮਾਈਕਲ ਨੋਲੇਨ ਨੇ ਦੱਸਿਆ ਕਿ ਇਸ ਮਾਮਲੇ 'ਚ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਸੋਮਵਾਰ ਸ਼ਾਮ ਲੱਗਭਗ 4 ਵਜੇ ਦੀ ਹੈ। ਕਲੋਵਿਸ ਸ਼ਹਿਰ ਦੀ ਜਨਸੰਖਿਆਲੱਗਭਗ 40 ਹਜ਼ਾਰ ਹੈ ਅਤੇ ਇਹ ਕੈਨਨ ਹਵਾਈ ਫੌਜ ਅੱਡੇ ਦੇ ਨੇੜੇ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਲਾਇਬ੍ਰੇਰੀ ਵਿਚ ਇਕ ਵਿਅਕਤੀ ਦਾਖਲ ਹੋਇਆ ਅਤੇ ਉਸ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਲੋਕ ਜਦੋਂ ਤੱਕ ਕੁਝ ਸਮਝ ਪਾਉਂਦੇ, 6 ਲੋਕਾਂ ਨੂੰ ਗੋਲੀ ਲੱਗ ਗਈ। ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੰਭੀਰ ਰੂਪ ਨਾਲ ਜ਼ਖਮੀ ਇਕ ਵਿਅਕਤੀ ਨੂੰ ਬਿਹਤਰ ਇਲਾਜ਼ ਲਈ ਹਵਾਈ ਐਂਬੂਲੈਂਸ ਜ਼ਰੀਏ ਟੈਕਸਾਸ ਦੇ ਲੁਬੋਕ ਭੇਜਿਆ ਗਿਆ ਹੈ।


Related News