ਮੈਕਸੀਕੋ : ਇਕ ਘਰ ''ਚ 7 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ
Tuesday, Jan 22, 2019 - 10:24 AM (IST)

ਮੈਕਸਿਕੋ ਸਿਟੀ (ਭਾਸ਼ਾ)— ਮੈਕਸੀਕੋ ਦੇ ਕੈਨਕਨ ਸ਼ਹਿਰ ਦੇ ਇਕ ਘਰ ਵਿਚ ਤਿੰਨ ਹਮਲਾਵਰਾਂ ਨੇ 7 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਸਥਾਨਕ ਤਸਕਰਾਂ ਵਿਚ ਆਪਸੀ ਝਗੜਾ ਉਨ੍ਹਾਂ ਦੀ ਹੱਤਿਆ ਦਾ ਕਾਰਨ ਬਣਿਆ।
ਕੈਨਕਨ ਸ਼ਹਿਰ ਕੈਰੇਬੀਆਈ ਤੱਟਵਰਤੀ ਰਾਜ ਕਵਿੰਤਾਨਾ ਰੂ ਵਿਚ ਸਥਿਤ ਹੈ। ਇਸ ਸ਼ਹਿਰ ਵਿਚ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ। ਸ਼ਹਿਰ ਦੇ ਪੁਲਸ ਮੁਖੀ ਅਲਬਰਟੋ ਕੈਪੇਲਾ ਨੇ ਦੱਸਿਆ ਕਿ ਹਮਲਾਵਰ ਐਤਵਾਰ ਨੂੰ ਹਮਲਾ ਕਰ ਕੇ ਫਰਾਰ ਹੋ ਗਏ। ਕੈਪੇਲਾ ਨੇ ਕਿਹਾ,''ਹੁਣ ਤੱਕ ਹੋਈ ਜਾਂਚ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਨਸ਼ੀਲੇ ਪਦਾਰਥਾਂ ਦੇ ਸਥਾਨਕ ਤਸਕਰਾਂ ਦੇ ਗਿਰੋਹਾਂ ਵਿਚਕਾਰ ਸੰਭਵ ਤੌਰ 'ਤੇ ਆਪਸੀ ਝਗੜੇ ਦੇ ਕਾਰਨ ਲੋਕਾਂ ਦੀ ਹੱਤਿਆ ਕੀਤੀ ਗਈ।''