ਮੈਕਸੀਕੋ ਜਹਾਜ਼ ''ਚੋਂ 429 ਕਿਲੋਗ੍ਰਾਮ ਭੰਗ ਬਰਾਮਦ

04/19/2019 10:53:45 AM

ਮੈਕਸੀਕੋ ਸਿਟੀ (ਭਾਸ਼ਾ)— ਮੈਕਸੀਕੋ ਦੇ ਉੱਤਰੀ-ਪੱਛਮੀ ਰਾਜ ਸਿਨਾਲੋਆ ਵਿਚ ਇਕ ਲਾਵਾਰਿਸ਼ ਜਹਾਜ਼ ਵਿਚੋਂ 429 ਕਿਲੋਗ੍ਰਾਮ ਨਸ਼ੀਲਾ ਪਦਾਰਥ ਮਤਲਬ ਭੰਗ ਬਰਾਮਦ ਕੀਤੀ ਗਈ। ਅਟਾਰਨੀ ਜਨਰਲ ਦਫਤਰ (ਐੱਫ.ਜੀ.ਆਰ.) ਨੇ ਵੀਰਵਾਰ ਨੂੰ ਦੱਸਿਆ ਕਿ ਪੁਲਸ ਅਤੇ ਫੌਜੀਆਂ ਨੇ ਉੱਤਰੀ ਤੱਟ ਸਿਨਾਲੋਆ ਦੇ ਬਾਤੁਰੀ ਅਤੇ ਪਲਾਇਆ ਕੋਲੋਰਾਡਾ ਸ਼ਹਿਰਾਂ ਵਿਚ ਗਸ਼ਤ ਦੌਰਾਨ ਤੱਟੀ ਨਗਰਪਾਲਿਕਾ ਅੰਗੋਸਤੁਰਾ ਵਿਚ ਇਕ ਖਾਲੀ ਮੈਦਾਨ ਵਿਚ ਲਾਵਾਰਿਸ ਛੋਟਾ ਜਹਾਜ਼ ਦੇਖਿਆ। ਜਹਾਜ਼ ਦੀ ਤਲਾਸ਼ੀ ਵਿਚ ਉਸ ਦੇ ਅੰਦਰੋਂ 47 ਪੈਕੇਟਾਂ ਵਿਚ ਰੱਖੀ ਗਈ 429 ਕਿਲੋਗ੍ਰਾਮ ਭੰਗ ਬਰਾਮਦ ਕੀਤੀ ਗਈ। 

ਐੱਫ.ਜੀ.ਆਰ. ਨੇ ਖਾਲੀ ਮੈਦਾਨ ਵਿਚ ਮਿਲੇ ਜਹਾਜ਼ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਉਸ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਮਾਮਲਾ ਪ੍ਰਤੀਤ ਹੁੰਦਾ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੈਕਸੀਕੋ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਤਸਕਰ ਸਿਨੋਲੋਆ ਦੀ ਪਹਾੜੀਆਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਛੋਟੇ ਜਹਾਜ਼ਾਂ ਦੀ ਵਰਤੋਂ ਕਰਦੇ ਹਨ। ਇਹ ਪਹਾੜੀਆਂ ਚਿਹੁਆਹੁਆ ਅਤੇ ਦੁਰਾਂਗੋ ਰਾਜਾਂ ਨਾਲ ਲੱਗਦੀਆਂ ਹਨ। ਇਨ੍ਹਾਂ ਨੂੰ 'ਗੋਲਡਨ ਟ੍ਰਾਈਏਂਗਲ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।


Vandana

Content Editor

Related News