Me too ਮੁਹਿੰਮ : ਵੈਨਸਟੇਨ ਨੂੰ ਯੌਨ ਉਤਪੀਡ਼ਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ
Monday, Feb 24, 2020 - 11:58 PM (IST)
ਨਿਊਯਾਰਕ - ਹਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਹਾਰਵੇ ਵੈਨਸਟੇਨ ਨੂੰ ਸੋਮਵਾਰ ਨੂੰ ਯੌਨ ਉਤਪੀਡ਼ਣ ਅਤੇ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਹੈ ਪਰ ਫਿਲਮ ਨਿਰਮਾਤਾ ਨੂੰ ਹਿੰਸਕ ਯੌਨ ਉਤਪੀਡ਼ਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।
7 ਮਰਦਾਂ ਅਤੇ 4 ਔਰਤਾਂ ਦੀ ਜਿਊਰੀ ਨੇ ਵੈਨਸਟੇਨ ਨੂੰ ਫਸਟ ਡਿਗਰੀ ਦੇ ਅਪਰਾਧਿਕ ਜਿਨਸੀ ਕੰਮ ਅਤੇ ਤੀਜੀ ਡਿਗਰੀ ਦੇ ਬਲਾਤਕਾਰ ਦਾ ਦੋਸ਼ੀ ਪਾਇਆ, ਜਿਸ ਨੂੰ 'ਮੀ ਟੂ ਮੁਹਿੰਮ' ਦੀ ਜਿੱਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਫਿਲਮਕਾਰ ਨੂੰ ਫਸਟ ਡਿਗਰੀ ਦੇ ਬਲਾਤਕਾਰ ਅਤੇ ਹਿੰਸਕ ਯੌਨ ਉਤਪੀਡ਼ਣ ਦੇ ਮਾਮਲਿਆਂ ਵਿਚ ਦੋਸ਼ੀ ਨਹੀਂ ਪਾਇਆ ਗਿਆ। ਜੇਕਰ ਇਹ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਸੀ।